- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਆਤਮਾ ਸਿੰਘ ਕਬੱਡੀ ਅਕੈਡਮੀ ਜੇਤੂ ਰਹੀ ਤੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਉੱਪ ਜੇਤੂ ਬਣੀ

ਸਤਨਾਮ ਚੀਮਾ/ਰਾਜਵਿੰਦਰ ਰਾਜੂ•ਪੰਜਾਬੀ ਜਾਗਰਣ, ਵਲਟੋਹਾ/ਘਰਿਆਲਾ : ਹਜ਼ਰਤ ਪੀਰ ਬਾਬਾ ਸ਼ੇਰ ਸ਼ਾਹ ਵਲੀ ਜੀ ਦੀ ਯਾਦ ’ਚ ਮੇਲਾ ਕਮੇਟੀ ਵੱਲੋਂ ਪਿੰਡ ਘਰਿਆਲਾ ਵਿਖੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸਾਲਾਨਾ ਮੇਲਾ ਸ਼ਨਿਚਰਵਾਰ ਨੂੰ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ।
ਮੇਲੇ ਦੇ ਪਹਿਲੇ ਦਿਨ ਸਮੂਹ ਮੇਲਾ ਕਮੇਟੀ ਤੇ ਲੰਗਰ ਕਮੇਟੀ ਦੇ ਸੇਵਾਦਾਰ ਵੱਲੋਂ ਬਾਬਾ ਜੀ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ । ਉਪਰੰਤ 25 ਮਾਰਚ ਤੋਂ ਸ਼ੁਰੂ ਹੋਏ ਮੇਲੇ ਦੌਰਾਨ ਬਾਬਾ ਸ਼ੇਰਸਾਹ ਜੀ ਦੇ ਦਰਬਾਰ ’ਤੇ ਹਜ਼ਾਰਾਂ ਸੰਗਤਾਂ ਨੇ ਮੱਥਾ ਟੇਕਿਆ ਤੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਮੇਲੇ ’ਤੇ ਆਈ ਸੰਗਤ ਦੇ ਮਨੋਰੰਜਨ ਲਈ 26 ਮਾਰਚ ਨੂੰ ਪੰਜਾਬ ਦੀ ਪ੍ਰਸਿੱਧ ਗਾਇਕ ਪੰਮਾ ਡੂਮੇਵਾਲ ਤੇ ਰਣਬੀਰ ਰਾਣਾ ਘਰਿਆਲਾ, ਰਾਤ ਨੂੰ ਮਹਿਫਲਾਂ ਦੇ ਬਾਦਸ਼ਾਹ ਸੂਫ਼ੀ ਕਲਾਕਾਰ ਕਾਸ਼ੀ ਨਾਥ ਵੱਲੋਂ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ।
ਇਸੇ ਤਰ੍ਹਾਂ 27 ਮਾਰਚ ਨੂੰ ਬਲਕਾਰ ਅਣਖੀਲਾ, ਬੀਬੀ ਮਨਜਿੰਦਰ ਗੁਲਸ਼ਨ ਤੇ ਸੁਖਦੇਵ ਸ਼ੇਰਾ ਤੇ ਬੀਬਾ ਪਰਮਜੋਤ ਨੇ ਲੋਕਾਂ ਨੂੰ ਝੂਮਣ ਲਾ ਦਿੱਤਾ। ਇਸੇ ਤਰ੍ਹਾਂ ਮੇਲੇ ਦੇ ਆਖਰੀ ਦਿਨ ਪੰਜਾਬ ਦੀ ਮਸ਼ਹੂਰ ਗਾਇਕ ਸਰਗੀ ਮਾਨ ਐਂਡ ਪਾਰਟੀ ਤੇ ਪੰਜਾਬ ਦੀ ਮਸਹੂਰ ਗਾਇਕਾ ਅਮਨ ਰੋਜੀ ਵੱਲੋਂ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਵਿਸ਼ੇਸ਼ ਤੌਰ ’ਤੇ ਪਹੁੰਚੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਸਾਰੇ ਧਰਮਾਂ ਦੇ ਧਿਆਨ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਤੇ ਤਿਉਹਾਰਾਂ ਬਾਰੇ ਜਾਣਕਾਰੀ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਬਾਬਾ ਸ਼ੇਰਸ਼ਾਹ ਵਲੀ ਦਾ ਪਵਿੱਤਰ ਅਸਥਾਨ ਜਿੱਥੋਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਲੋਕਾਂ ਦਾ ਇਸ ਅਸਥਾਨ ’ਤੇ ਅਥਾਹ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਪਿੰਡ ਘਰਿਆਲਾ ਤੇ ਸਮੂਹ ਪੰਚਾਇਤਾਂ ਵਧਾਈ ਦੀਆਂ ਪਾਤਰ ਹਨ ਜੋ ਅਜਿਹੇ ਜੋੜ ਮੇਲੇ ਰਲ-ਮਿਲ ਕੇ ਕਰਵਾਉਦੇ ਹਨ। ਇਸ ਮੌਕੇ ਪੰਚਾਇਤਾਂ ਵੱਲੋਂ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਪਹੁੰਚੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਸੁਖਦੇਵ ਸਿੰਘ, ਸਰਪੰਚ ਗਗਨਦੀਪ ਸਿੰਘ, ਸਰਪੰਚ ਬਲਦੇਵ ਸਿੰਘ, ਕਾਰਜ ਸਿੰਘ ਪ੍ਰਧਾਨ, ਮੈਂਬਰ ਅਮਰਜੀਤ ਸਿੰਘ, ਮੈਂਬਰ ਗੁਰਜੰਟ ਸਿੰਘ, ਮੈਂਬਰ ਗੁਰਭਾਗ ਸਿੰਘ, ਮਨਮੋਹਨ ਸਿੰਘ, ਮੈਂਬਰ ਹਰਜਿੰਦਰ ਸਿੰਘ ਵੱਲੋਂ ਪੰਜਾਬੀ ਕਲਾਕਾਰ ਅਮਨ ਰੋਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸ਼ਾਮ ਨੂੰ ਸ਼ਹੀਦ ਭਾਈ ਲਖਮੀਰ ਸਿੰਘ ਸਟੇਡੀਅਮ ’ਚ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਤੇ ਬਾਬਾ ਆਤਮਾ ਸਿੰਘ ਕਬੱਡੀ ਅਕੈਡਮੀ ਘਰਿਆਲਾ ਦੇ ਚੋਬਰਾਂ ’ਚ ਦੇ ਫ਼ਸਵੇਂ ਮੁਕਾਬਲੇ ਕਰਵਾਏ, ਜਿਸ ’ਚ ਬਾਬਾ ਆਤਮਾ ਸਿੰਘ ਕਬੱਡੀ ਅਕੈਡਮੀ ਜੇਤੂ ਰਹੀ ਤੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਉੱਪ ਜੇਤੂ ਬਣੀ। ਮੇਲਾ ਕਮੇਟੀ ਵੱਲੋਂ ਜੇਤੂ ਤੇ ਉੱਪ ਜੇਤੂ ਟੀਮ ਨੂੰ ਨਕਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਂਬਰ ਗੁਰਭਾਗ ਸਿੰਘ, ਮੈਂਬਰ ਗੁਰਜੰਟ ਸਿੰਘ, ਮੈਂਬਰ ਯਾਦਵਿੰਦਰ ਸਿੰਘ, ਮੈਂਬਰ ਅਮਰਜੀਤ ਸਿੰਘ ਮੈਂਬਰ ਬਖਸ਼ੀਸ ਸਿੰਘ, ਕਾਰਜ ਸਿੰਘ ਪ੍ਰਧਾਨ, ਮੈਂਬਰ ਬਲਵਿੰਦਰ ਸਿੰਘ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਪਲਵਿੰਦਰ ਸਿੰਘ ਸਿੰਘ, ਮੈਂਬਰ ਸੁਰਜੀਤ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਬਲਜੀਤ ਸਿੰਘ, ਮੈਂਬਰ ਕਸ਼ਮੀਰ ਸਿੰਘ, ਮੈਂਬਰ ਅਮਰਜੀਤ ਸਿੰਘ, ਮੈਂਬਰ ਕਾਰਜ ਸਿੰਘ, ਮੈਂਬਰ ਅਰਜੀਤ ਸਿੰਘ, ਮੈਂਬਰ ਬਲਿਹਾਰ ਸਿੰਘ, ਮੈਂਬਰ ਤਰਸੇਮ ਸਿੰਘ, ਮੈਂਬਰ ਮੁਨੀਸ਼, ਮੈਂਬਰ ਡੈਨੀਅਲ, ਦਲਬੀਰ ਸਿੰਘ, ਮੈਂਬਰ ਬਲਦੇਵ ਸਿੰਘ ਗੋਗਾ , ਮੈਂਬਰ ਲਖਵਿੰਦਰ ਸਿੰਘ, ਮੈਂਬਰ ਅਵਤਾਰ ਸਿੰਘ, ਮੈਂਬਰ ਅਵਤਾਰ ਸਿੰਘ, ਮੈਂਬਰ ਗੁਰਜੰਟ ਸਿੰਘ, ਮੈਂਬਰ ਹਰਪਾਲ ਸਿੰਘ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਹਰਜਿੰਦਰ ਸਿੰਘ, ਮੈਂਬਰ ਸੁਰਜੀਤ ਸਿੰਘ, ਮੈਂਬਰ ਲਖਵਿੰਦਰ ਸਿੰਘ, ਮੈਂਬਰ ਅਰਸ਼ਦੀਪ ਸਿੰਘ, ਮੈਂਬਰ ਬਲਜੀਤ ਸਿੰਘ, ਮੈਂਬਰ ਅਮਨਦੀਪ ਸਿੰਘ, ਮੈਂਬਰ ਬਲਦੇਵ ਸਿੰਘ ਗੋਗਾ ਪੀਏ ਹੀਰਾ ਸਿੰਘ, ਸੁਖਰਾਜ ਸਿੰਘ ਬੀਏ, ਸੈਕਟਰੀ ਹਰਦਿਆਲ ਸਿੰਘ, ਮੈਨੇਜਰ ਹਰਪ੍ਰਕਾਸ਼ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।