ਦੋ ਔਰਤਾਂ ਵੱਲੋਂ 6 ਸਾਲਾ ਬੱਚੀ ਅਗ਼ਵਾ, ਕੇਸ ਦਰਜ
ਦੋ ਔਰਤਾਂ ਨੇ 6 ਸਾਲ ਦੀ ਕੁੜੀ ਨੂੰ ਕੀਤਾ ਅਗਵਾ, ਕੇਸ ਦਰਜ
Publish Date: Thu, 23 Apr 2026 08:01 PM (IST)
Updated Date: Fri, 24 Apr 2026 04:10 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਭਿੱਖੀਵਿੰਡ : ਕਸਬੇ ਦੇ ਨਜ਼ਦੀਕੀ ਪਿੰਡ ਸੁਰਸਿੰਘ ਦੀ ਬੱਚੀ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੇ ਦੋਸ਼ ਹੇਠ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦੋ ਔਰਤਾਂ ਖਿਲਾਫ ਕੇਸ ਦਰਜ ਕੀਤਾ ਹੈ। ਇਕ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਬੁੱਧਵਾਰ ਦੁਪਹਿਰੇ ਕਰੀਬ ਡੇਢ ਵਜੇ ਉਸਦੀ 6 ਸਾਲਾ ਲੜਕੀ ਗੁਆਂਢ ਵਿਚ ਰਹਿੰਦੀ ਸਹੇਲੀ ਘਰ ਪੜਨ ਲਈ ਗਈ। ਦੋ ਤਿੰਨ ਘੰਟੇ ਬੀਤਣ ’ਤੇ ਵੀ ਜਦੋਂ ਉਹ ਵਾਪਸ ਨਾ ਪਰਤੀ ਤਾਂ ਉਹ ਗੁਆਂਢ ਵਿਚ ਹੀ ਉਸਦੀ ਸਹੇਲੀ ਦੇ ਘਰ ਗਈ ਪਰ ਉਥੇ ਕੋਈ ਮੌਜੂਦ ਨਹੀਂ ਸੀ। ਉਨ੍ਹਾਂ ਦਾ ਸਾਰਾ ਪਰਿਵਾਰ ਕੁੜੀ ਨੂੰ ਲੱਭਣ ਵਿਚ ਲੱਗ ਗਿਆ ਤਾਂ ਇਸੇ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਨੂੰ ਲਵਪ੍ਰੀਤ ਕੌਰ ਪਤਨੀ ਪੰਜਾਬ ਸਿੰਘ ਵਾਸੀ ਸੁਰਸਿੰਘ ਅਤੇ ਆਰਤੀ ਪਤਨੀ ਜਗਜੀਤ ਰਾਜ ਵਾਸੀ ਭਿੱਖੀਵਿੰਡ ਨੇ ਅਗਵਾ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਵਿੰਦਰਪਾਲ ਨੇ ਦੱਸਿਆ ਕਿ ਲਵਪ੍ਰੀਤ ਕੌਰ ਅਤੇ ਆਰਤੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਦੋਵਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।