ਨਸ਼ੇ ਦਾ ਸੇਵਨ ਕਰਦਾ ਮੁਲਜ਼ਮ ਅੜਿੱਕੇ
ਖੇਮਕਰਨ ਦੇ ਸੂਏ ਕੋਲ ਹੈਰੋਇਨ ਦਾ ਪੀਂਦਾ ਇਕ ਕਾਬੂ
Publish Date: Thu, 23 Apr 2026 07:57 PM (IST)
Updated Date: Fri, 24 Apr 2026 04:10 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਰਹੱਦੀ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਨੇ ਸਥਾਨਕ ਸੂਏ ਦੇ ਕੋਲ ਹੈਰੋਇਨ ਦਾ ਨਸ਼ਾ ਕਰ ਰਹੇ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਜੈਪਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਜਦੋਂ ਉਹ ਖੇਮਕਰਨ ਦੇ ਸੂਏ ਕੋਲ ਪੁੱਜੇ ਤਾਂ ਝਾੜੀਆਂ ਵਿਚ ਬੈਠ ਕੇ ਇਕ ਨੌਜਵਾਨ ਹੈਰੋਇਨ ਦਾ ਨਸ਼ਾ ਕਰਦਾ ਦਿਖਾਈ ਦਿੱਤਾ। ਜਿਸ ਨੂੰ ਕਾਬੂ ਕਰ ਕੇ ਹੈਰੋਇਨ ਨਾਲ ਲਿੱਬੜੀ ਸਿਲਵਰ ਪੰਨੀ, ਲਾਈਟਰ ਅਤੇ ਦਸ ਰੁਪਏ ਦੇ ਨੋਟ ਦੀ ਬਣੀ ਹੋਈ ਪਾਈਪ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਕਰਨ ਸਿੰਘ ਗੋਪੀ ਪੁੱਤਰ ਸੁੱਖਾ ਸਿੰਘ ਵਾਸੀ ਭੂਰਾ ਕੋਹਨਾ ਵਜੋਂ ਹੋਈ ਹੈ।