6 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਇਕ ਨੱਪਿਆ
6 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਇਕ ਨੱਪਿਆ
Publish Date: Thu, 23 Apr 2026 07:54 PM (IST)
Updated Date: Fri, 24 Apr 2026 04:10 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਥਾਣਾ ਸਰਹਾਲੀ ਦੀ ਪੁਲਿਸ ਗਸ਼ਤ ਦੌਰਾਨ ਇਕ ਨੌਜਵਾਨ ਕੋਲੋਂ ਹੈਰੋਇਨ ਬਰਾਮਦ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰੋਹਾਨ ਸਿੰਘ ਸੋਢੀ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਦਦੇਹਰ ਸਾਹਿਬ ਵਾਲੇ ਗੇਟ ਕੋਲ ਮੌਜੂਦ ਸਨ। ਇਸੇ ਦੌਰਾਨ ਪਿੰਡ ਦਦੇਹਰ ਸਾਹਿਬ ਵਲੋਂ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਜੋਬਨਪ੍ਰੀਤ ਸਿੰਘ ਜੋਬਨ ਪੁੱਤਰ ਰਜਿੰਦਰ ਸਿੰਘ ਰਾਜੂ ਵਾਸੀ ਸਰਹਾਲੀ ਵਜੋਂ ਹੋਈ ਹੈ। ਜਿਸਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।