ਵਲਟੋਹਾ ਪੁਲਿਸ ਨੇ ਫੜੀ ਹੈਰੋਇਨ, ਇਕ ਕਾਬੂ
ਵਲਟੋਹਾ ਪੁਲਿਸ ਨੇ ਫੜੀ ਹੈਰੋਇਨ, ਇਕ ਕਾਬੂ
Publish Date: Thu, 19 Mar 2026 07:16 PM (IST)
Updated Date: Fri, 20 Mar 2026 04:14 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਵਲਟੋਹਾ : ਸਰਹੱਦੀ ਥਾਣਾ ਵਲਟੋਹਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨਦਾ ਦਾਅਵਾ ਕੀਤਾ ਹੈ। ਥਾਣੇ ਦੇ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਜਦੋਂ ਚੀਮਾ ਖੁਰਦ ਪਿੰਡ ਦੀ ਹੱਦ ਵਿਚ ਪੁੱਜੇ ਤਾਂ ਇਸੇ ਪਿੰਡ ਦੇ ਗੁਰਲਾਲ ਸਿੰਘ ਪੁੱਤਰ ਸਵਰਨ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਜਦੋਂ ਉਸਦੀ ਤਲਾਸ਼ੀ ਲਈ ਤਾਂ 8 ਗ੍ਰਾਮ ਹੈਰੋਇਨ ਬਰਾਮਦ ਹੋਈਈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।