ਕਾਰ ਸਵਾਰ ਦੋ ਨੌਜਵਾਨ ਪਿਸਟਲਾਂ ਸਮੇਤ ਗ੍ਰਿਫਤਾਰ
ਵਰਨਾ ਕਾਰ ਸਵਾਰ ਦੋ ਨੌਜਵਾਨ ਪਿਸਟਲਾਂ ਸਮੇਤ ਗ੍ਰਿਫਤਾਰ
Publish Date: Thu, 12 Mar 2026 08:58 PM (IST)
Updated Date: Fri, 13 Mar 2026 04:12 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਥਾਣਾ ਸਰਾਏ ਅਮਾਨਤ ਕਾਂ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਵਰਨਾ ਕਾਰ ਵਿਚ ਸਵਾਰ ਦੋ ਨੌਜਵਾਨਾਂ ਨੂੰ ਪਿਸਟਲ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਭੁਸੇ ਟੀ ਪਵਾਇੰਟ ’ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸੇ ਦੌਰਾਨ ਕਾਲੇ ਰੰਗ ਦੀ ਬਿਨਾ ਨੰਬਰ ਵਾਲੀ ਵਰਨਾ ਕਾਰ ਨੂੰ ਰੋਕਿਆ, ਜਿਸ ਵਿਚ ਸਵਾਰ ਦੋ ਨੌਜਵਾਨ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਧੀਰ ਸਿੰਘ ਤੇ ਰਾਜਬੀਰ ਸਿੰਘ ਪੁੱਤਰ ਬਲਬੀਰ ਸਿੰਘ ਦੋਵੇਂ ਵਾਸੀ ਅੰਮ੍ਰਿਤਸਰ ਵਜੋਂ ਹੋਈ ਕੋਲੋਂ 32 ਬੋਰ ਦੇ ਦੋ ਪਿਸਟਲ, ਦੋ ਮੈਗਜੀਨ ਅਤੇ ਚਾਰ ਕਾਰਤੂਸ ਬਰਾਮਦ ਹੋਏ। ਜਿਸਦੇ ਚੱਲਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।