ਹਮਲਾ ਕਰ ਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ
ਬੇਸਬੈਟਾਂ ਨਾਲ ਹਮਲਾ ਕਰਕੇ ਇਕ ਵਿਅਕਤੀ ਨੂੰ ਕੀਤਾ ਜਖਮੀ
Publish Date: Thu, 12 Mar 2026 07:48 PM (IST)
Updated Date: Fri, 13 Mar 2026 04:10 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਝਬਾਲ : ਅੱਡਾ ਝਬਾਲ ਵਿਖੇ ਆਪਣੀ ਦੁਕਾਨ ਦੇ ਸਾਹਮਣੇ ਘੋੜੇ ਨੂੰ ਪਾਣੀ ਪਿਲਾ ਰਹੇ ਵਿਅਕਤੀ ਉੱਪਰ ਮੋਟਰਸਾਈਕਲਾਂ ’ਤੇ ਆਏ ਅੱਠ ਦੇ ਕਰੀਬ ਨੌਜਵਾਨਾਂ ਨੇ ਕਥਿਤ ਤੌਰ ’ਤੇ ਬੇਸਬੈਟਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਜਖਮੀ ਵਿਅਕਤੀ ਨੂੰ ਝਬਾਲ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਥਾਣਾ ਝਬਾਲ ਦੀ ਪੁਲਿਸ ਨੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਖਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅੱਡਾ ਝਬਾਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਰਾਤ ਕਰੀਬ 9 ਵਜੇ ਆਪਣੀ ਦੁਕਾਨ ਦੇ ਸਾਹਮਣੇ ਘੋੜੇ ਨੂੰ ਪਾਣੀ ਪਿਲਾ ਰਿਹਾ ਸੀ। ਇਸੇ ਦੌਰਾਨ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਅੱਠ ਦੇ ਕਰੀਬ ਨੌਜਵਾਨ ਆਏ ਅਤੇ ਦੁਕਾਨ ’ਤੇ ਬੈਠੇ ਉਸਦੇ ਲੜਕਿਆਂ ਕੋਲੋਂ ਉਸ ਬਾਰੇ ਪੁੱਛਣ ਲੱਗੇ। ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਉਸ ’ਤੇ ਪੈ ਗਈ ਤੇ ਉਨ੍ਹਾਂ ਨੇ ਬੇਸਬੈਟਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਜਖਮੀ ਹੋ ਗਿਆ। ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਕੇਸ ਵਿਚ ਹਰਸਿਮਰਨ ਸਿੰਘ, ਹਰਕੀਰਤ ਸਿੰਗ ਦੋਵੇਂ ਪੁੱਤਰ ਕੁਲਵਿੰਦਰ ਸਿੰਘ ਅਤੇ ਦਵਿੰਦਦਰ ਸਿੰਘ ਬ੍ਰਹਮ ਪੁੱਤਰ ਕੁਲਵੰਤ ਸਿੰਘ ਵਾਸੀ ਅੱਡਾ ਝਬਾਲ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।