ਹੈਰੋਇਨ ਸਮੇਤ ਨੌਜਵਾਨ ਕਾਬੂ , ਕੇਸ ਦਰਜ
ਹੈਰੋਇਨ ਸਮੇਤ ਪੁਲਿਸ ਦੇ ਹੱਥੇ ਚੜਿਆ ਨੌਜਵਾਨ, ਕੇਸ ਦਰਜ
Publish Date: Thu, 12 Mar 2026 07:38 PM (IST)
Updated Date: Fri, 13 Mar 2026 04:10 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਥਾਣਾ ਖਾਲੜਾ ਦੀ ਪੁਲਿਸ ਪਾਰਟੀ ਨੇ ਸਰਹੱਦੀ ਪਿੰਡ ਸਿੱਧਵਾਂ ਦੀ ਡਰੇਨ ਤੋਂ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸਬ ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਸਿੱਧਵਾਂ ਪਿੰਡ ਦੀ ਡਰੇਨ ਕੋਲ ਪੁੱਜੇ ਤਾਂ ਉਥੋਂ ਮਨਦੀਪ ਸਿੰਘ ਨਾਜਰ ਪੁੱਤਰ ਅਮਰੀਕ ਸਿੰਘ ਵਾਸੀ ਖਾਲੜਾ ਨੂੰ 6 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਜਿਸਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜਜ ਕੀਤਾ ਗਿਆ ਹੈ।