ਘਰੇਲੂ ਹਿੰਸਾ ਤੋਂ ਪੀੜਤਾ ਦੀ ਹੋਈ ਸੁਣਵਾਈ
ਸਖੀ ਵਨ ਸਟੌਪ ਸੈਂਟਰ ਨੇ ਘਰੇਲੂ ਹਿੰਸਾ ਤੋਂ ਪੀੜਤ ਮਹਿਲਾ ਦੀ ਫੜੀ ਬਾਂਹ
Publish Date: Tue, 10 Mar 2026 05:56 PM (IST)
Updated Date: Wed, 11 Mar 2026 04:07 AM (IST)
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਸਖੀ ਵਨ ਸਟੌਪ ਸੈਂਟਰ ਤਰਨਤਾਰਨ ਦੇ ਸੈਂਟਰ ਐਡਮਿਨਸਟ੍ਰੇਟਰ ਅਨੀਤਾ ਸਿੰਘ ਨੇ ਦੱਸਿਆ ਕਿ ਅਰਵਿੰਦਰ ਕੌਰ ਪਤਨੀ ਨਵਨੀਤ ਸਿੰਘ ਸ਼ੈਲੀ ਵਾਸੀ ਰੋਡੂਪੁਰਾ ਮੁਹੱਲਾ, ਗਲੀ ਮਸੀਤ ਵਾਲੀ ਤਰਨਤਾਰਨ ਦਾ 8 ਫ਼ਰਵਰੀ ਨੂੰ ਸਖੀ ਵਨ ਸਟੌਪ ਸੈਂਟਰ ਵਿਖੇ ਘਰੇਲੂ ਹਿੰਸਾ ਦਾ ਕੇਸ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ 8 ਫਰਵਰੀ ਨੂੰ ਜਦੋ ਪੀੜ੍ਹਤ ਮਹਿਲਾ ਦਫ਼ਤਰ ਸਖੀ ਵਨ ਸਟੌਪ ਸੈਂਟਰ ਵਿਚ ਪਹੁੰਚੀ, ਤਾਂ ਉਸ ਦੀ ਹਾਲਤ ਬਹੁਤ ਗੰਭੀਰ ਸੀ। ਪੀੜਤਾਂ ਦੇ ਪੂਰੇ ਸਰੀਰ ਅਤੇ ਚਿਹਰੇ ਉਪਰ ਕੁੱਟਮਾਰ ਦੇ ਨਿਸ਼ਾਨ ਸਨ। ਪੀੜਤਾਂ ਦੇ ਸਿਰ ਉਪਰੋਂ ਉਸ ਦੇ ਪਤੀ ਵੱਲੋਂ ਸਾਰੇ ਵਾਲ ਪੁੱਟੇ ਗਏ ਸਨ। ਪੀੜ੍ਹਤਾਂ ਵੱਲੋ ਦੱਸਿਆ ਗਿਆ ਕਿ ਉਹ ਲਗਭਗ ਪਿਛਲੇ 26-27 ਸਾਲਾਂ ਤੋਂ ਘਰੇਲੂ ਹਿੰਸਾ ਨੂੰ ਸਹਿਣ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਐੱਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ, ਜਿਸ ਦੇ ਅਨੁਸਾਰ ਐੱਫਆਈਆਰ ਥਾਣਾ ਸਿਟੀ ਤਰਨਤਾਰਨ ਵਿਚ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਵੱਲੋਂ ਦਫ਼ਤਰ ਸਖੀ ਵਨ ਸਟੌਪ ਸੈਂਟਰ ਦਾ ਧੰਨਵਾਦ ਕੀਤਾ ਗਿਆ ਹੈ।