ਬਹਾਨੇ ਨਾਲ ਹਥਕੜੀ ਛੁਡਵਾ ਕੇ ਭੱਜਾ ਹਵਾਲਾਤੀ
ਪੇਸ਼ਾਬ ਕਰਨ ਬਹਾਨੇ ਹਥਕੜੀ ਛੁਡਵਾ ਕੇ ਭੱਜਾ ਹਵਾਲਾਤੀ
Publish Date: Thu, 05 Mar 2026 07:49 PM (IST)
Updated Date: Fri, 06 Mar 2026 04:12 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ੍ਹ ਲਿਆਂਦਾ ਨਸ਼ੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹਵਾਲਾਤੀ ਪੇਸ਼ਾਬ ਕਰਨ ਦੇ ਬਹਾਨੇ ਪੁਲਿਸ ਕਰਮਚਾਰੀ ਕੋਲੋਂ ਹਥਕੜੀ ਛੁਡਵਾ ਕੇ ਭੱਜ ਗਿਆ। ਜਿਸਦੇ ਖਿਲਾਫ ਥਾਣਾ ਗੋਇੰਦਵਾਲ ਸਾਹਿਬ ਵਿਖੇ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਅਰਜਨ ਸਿੰਘ ਨਸ਼ੇ ਦੇ ਮਾਮਲੇ ਵਿਚ ਗ੍ਰਿਫਤਾਰ ਹਰਜੀਤ ਸਿੰਘ ਕਾਕੀ ਪੁੱਤਕਰ ਸੁਖਦੇਵ ਸਿੰਘ ਵਾਸੀ ਸਭਰਾ ਨੂੰ ਖਡੂਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਕਰਨ ਦੇ ਆਦੇਸ਼ ਅਦਾਲਤ ਨੇ ਦਿੱਤੇ ਸਨ। ਏਐੱਸਆਈ ਅਰਜਨ ਸਿੰਘ ਉਕਤ ਵਿਅਕਤੀ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਲੈ ਕੇ ਪੁੱਜੇ ਤਾਂ ਉਸ ਨੇ ਪੇਸ਼ਾਬ ਕਰਵਾਉਣ ਲਈ ਕਿਹਾ।ਜਦੋਂ ਉਸ ਨੂੰ ਬਾਥਰੂਮ ਲਿਜਾਇਆ ਗਿਆ ਤਾਂ ਉਹ ਪੁਲਿਸ ਕਰਮਚਾਰੀ ਨੂੰ ਧੱਕਾ ਮਾਰ ਹੱਥਕੜੀ ਛੁਡਵਾ ਕੇ ਭੱਜ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਹਰਜੀਤ ਸਿੰਘ ਕਾਕੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਏਐੱਸਆਈ ਬਲਦੇਵ ਸਿੰਘ ਦੀ ਡਿਊਟੀ ਲਗਾਈ ਗਈ ਹੈ।