ਪਿਸਤੋਲ ਦੀ ਨੋਕ ’ਤੇ ਕੁੜੀ ਭਜਾਈ
ਪਿਸਤੋਲ ਦੀ ਨੋਕ ’ਤੇ ਮਾਂ ਨੂੰ ਕਮਰੇ ’ਚ ਡੱਕ ਕੇ ਕੁੜੀ ਭਜਾਈ
Publish Date: Thu, 05 Mar 2026 07:45 PM (IST)
Updated Date: Fri, 06 Mar 2026 04:12 AM (IST)

ਸੋਨੇ ਦੇ ਗਹਿਣੇ ਵੀ ਚੋਰੀ ਕੀਤੇ, ਚਾਰ ਵਿਰੁੱਧ ਕੇਸ ਦਰਜ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਖਾਲੜਾ : ਕਸਬਾ ਖਾਲੜਾ ਵਿਖੇ ਇਕ ਘਰ ਅੰਦਰ ਦਾਖਲ ਹੋ ਕੇ ਕਥਿਤ ਤੌਰ ’ਤੇ ਪਿਸਤੋਲ ਦੀ ਨੋਕ ’ਤੇ ਮਹਿਲਾ ਨੂੰ ਕਮਰੇ ਵਿਚ ਬੰਦ ਕਰਕੇ ਉਸਦੀ 21 ਸਾਲਾ ਕੁੜੀ ਨੂੰ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਲਿਜਾਣ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ ਚਾਰ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਉਹ ਤੇ ਉਸਦੀ 21 ਸਾਲਾ ਲੜਕੀ ਘਰ ਵਿਚ ਮੌਜੂਦ ਸੀ। ਇਸੇ ਦੌਰਾਨ ਜਸ਼ਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਥੇਹ ਕੱਲਾ ਜੋ ਹੁਣ ਖਾਲੜਾ ਰਹਿੰਦਾ ਹੈ ਤਿੰਨ ਅਣਪਛਾਤੇ ਲੋਕਾਂ ਸਮੇਤ ਉਨ੍ਹਾਂ ਦੇ ਘਰ ਦਾਖਲ ਹੋਇਆ। ਜਸ਼ਨਪ੍ਰੀਤ ਨੇ ਪਿਸਤੋਲ ਦੀ ਨੋਕ ’ਤੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਘਰ ਵਿੱਚੋਂ ਇਕ ਤੋਲੇ ਸੋਨੇ ਦਾ ਕੜਾ, ਤਿੰਨ ਤਿੰਨ ਗ੍ਰਾਮ ਸੋਨੇ ਦੀ ਮੁੰਦਰੀਆਂ ਤੇ 8 ਗ੍ਰਾਮ ਦੇ ਕਾਂਟਿਆਂ ਤੋਂ ਇਲਾਵਾ 80 ਹਜਾਰ ਰੁਪਏ ਅਲਮਾਰੀ ਵਿੱਚੋਂ ਕੱਢ ਕੇ ਉਸਦੀ ਲੜਕੀ ਨੂੰ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਲੈ ਗਿਆ। ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਸਮੇਤ ਤਿੰਨ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।