ਮੋਟਰਸਾਈਕਲ ਸਵਾਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
ਗੁਰੂ ਘਰ ਮੱਥਾ ਟੇਕ ਕੇ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
Publish Date: Thu, 05 Mar 2026 07:15 PM (IST)
Updated Date: Fri, 06 Mar 2026 04:09 AM (IST)
ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਆਪਣੀ ਪਤਨੀ ਨਾਲ ਵਾਪਸ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਕੋਲੋਂ ਚਿੱਟੇ ਦਿਨ ਨੈਸ਼ਨਲ ਹਾਈਵੇ ਤੇ ਬਾਈਕ ਸਵਾਰ ਦੋ ਲੁਟੇਰੇ ਪਰਸ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਪੀੜਤ ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੋਹਲਾ ਸਾਹਿਬ ਨੇ ਦੱਸਿਆ ਕੇ ਉਹ ਆਪਣੀ ਪਤਨੀ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੋਟਰਸਾਈਕਲ ਤੇ ਸਵਾਰ ਹੋ ਵਾਪਸ ਆਪਣੇ ਘਰ ਪਰਤ ਰਹੇ ਸਨ। ਜਦ ਉਹ ਬਾਅਦ ਦੁਪਹਿਰ ਕਰੀਬ ਚਾਰ ਵਜੇ ਨੈਸ਼ਨਲ ਹਾਈਵੇ ਤੇ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਇਕ ਪ੍ਰਾਈਵੇਟ ਸਕੂਲ ਦੇ ਕੋਲੋਂ ਲੰਘ ਰਹੇ ਸੀ ਤਾਂ ਪਿਛੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਨ੍ਹਾਂ ਨੇ ਨੇੜੇ ਆ ਕੇ ਉਸਦੇ ਕੁੜਤੇ ਦੀ ਜੇਬ ਨੂੰ ਖਿੱਚ ਕੇ ਲੈ ਗਏ। ਪਰ ਇਸ ਦੌਰਾਨ ਡਿੱਗਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਕੁੜਤੇ ਦੀ ਜੇਬ ਵਿਚ ਵੀਵੋ ਕੰਪਨੀ ਦੇ ਮੋਬਾਇਲ ਤੋਂ ਇਲਾਵਾ ਪਰਸ ਜਿਸ ਵਿਚ ਕੁਝ ਨਗਦੀ ਤੋਂ ਇਲਾਵਾ ਉਸਦੇ ਬੈਂਕ ਦੇ ਏਟੀਐੱਮ ਕਾਰਡ, ਡਰਾਈਵਿੰਗ ਲਾਇਸੈਂਸ, ਪੈੱਨ ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਜੋ ਲੁਟੇਰੇ ਲੁੱਟ ਕੇ ਲੈ ਗਏ।