ਨਾਬਾਲਿਗਾ ਨੂੰ ਵਰਗਲਾ ਕੇ ਕਰਵਾਇਆ ਜਬਰ-ਜਨਾਂਹ
ਨਾਬਾਲਿਗਾ ਨੂੰ ਵਰਗਲਾ ਕੇ ਲੈ ਗਈਆਂ ਦੋ ਔਰਤਾਂ, ਕਰਵਾਇਆ ਜਬਰ ਜਨਾਂਹ
Publish Date: Thu, 26 Feb 2026 07:33 PM (IST)
Updated Date: Fri, 27 Feb 2026 04:10 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਸਥਾਨਕ ਇਕ ਇਲਾਕੇ ਅੰਦਰ ਕਿਰਾਏ ’ਤੇ ਰਹਿੰਦੀਆਂ ਦੋ ਔਰਤਾਂ ਕਥਿਤ ਤੌਰ ’ਤੇ ਇਕ ਨਾਬਾਲਿਗ ਨੂੰ ਵਰਗਲਾ ਕੇ ਲੈ ਭਿੱਖੀਵਿੰਡ ਲੈ ਗਈਆਂ। ਜਿਥੇ ਉਸ ਨੂੰ ਕਮਰੇ ਵਿਚ ਬੰਦ ਰੱਖਿਆ ਤੇ ਇਕ ਨੌਜਵਾਨ ਨੇ ਉਸ ਨਾਲਲ ਜਬਰ ਜਨਾਹ ਕੀਤਾ। ਪੁਲਿਸ ਨੇ ਲੜਕੀ ਦੇ ਬਿਆਨ ਕਲਮਬੰਦ ਕਰਕੇ ਦੋ ਔਰਤਾਂ ਸਮੇਤ ਤਿੰਨ ਜਣਿਆਂ ਵਿਰੁੱਧ ਪੋਕਸੋ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। 14 ਸਾਲਾ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਰਿਸ਼ਤੇਦਾਰੀ ’ਚੋਂ ਚਾਚੇ ਨੇ ਆਪਣੇ ਘਰ ਵਿਚ ਦੋ ਭੈਣਾਂ ਗੁਰਮੀਤ ਕੌਰ ਸਨੇਹਾ ਪਤਨੀ ਗੁਰਪ੍ਰੀਤ ਸਿੰਘ ਅਤੇ ਕੁਲਵਿੰਦਰ ਕੌਰ ਕਿੰਦੂ ਨੂੰ ਡੇਢ ਮਹੀਨਾ ਪਹਿਲਾਂ ਕਿਰਾਏ ’ਤੇ ਰੱਖਿਆ ਸੀ। ਉਹ ਦੋਵੇਂ ਉਸਦੀ ਮਾਤਾ ਦੀ ਗੈਰ ਹਾਜਰੀ ਵਿਚ ਉਸਦੇ ਘਰ ਆਉਂਦੀਆਂ ਤੇ ਗੱਲਾਂ ਬਾਤਾਂ ਕਰਨ ਦੇ ਨਾਲ ਨਾਲ ਉਸ ਨੂੰ ਉਕਸਾਉਂਦੀਆਂ ਰਹਿੰਦੀਆਂ। 18 ਫਰਵਰੀ ਨੂੰ ਦੁਪਹਿਰ ਕਰੀਬ ਦੋ ਵਜੇ ਉਸਦੀ ਮਾਤਾ ਅੰਮ੍ਰਿਤਸਰ ਗਈ ਸੀ ਤਾਂ ਕੁਲਵਿੰਦਰ ਕੌਰ ਤੇ ਗੁਰਮੀਤ ਕੌਰ ਉਸਦੇ ਕੋਲ ਆਈਆਂ ਤੇ ਉਸ ਨੂੰ ਵਰਗਲਾ ਕੇ ਭਿੱਖੀਵਿੰਡ ਵੱਲ ਲੈ ਗਈਆਂ, ਜਿਥੇ ਇਕ ਧਾਰਮਿਕ ਸਥਾਨ ਦੀ ਉਸ ਨੂੰ ਪਛਾਣ ਹੈ। ਫਿਰ ਉਸ ਨੂੰ ਧਮਕਾ ਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਜਿਥੇ ਅਜੇਦੀਪ ਸਿੰਘ ਅਜੇ ਵਾਸੀ ਭਿੱਖੀਵਿੰਡ ਨਾਮਕ ਨੌਜਵਾਨ ਨੂੰ ਮਿਲਾਇਆ, ਜਿਸ ਨੇ ਉਸ ਨਾਲ ਛੇੜ ਛਾੜ ਕਰਨ ਤੋਂ ਇਲਾਵਾ ਜਬਰਦਸੀ ਸਰੀਰਕ ਸਬੰਧ ਵੀ ਬਣਾਏ। ਪੁਲਿਸ ਨੇ ਗੁਰਮੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਜਿਥੇ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਅਜੇਦੀਪ ਸਿੰਘ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਇਸ ਮਾਮਲੇ ਦੀ ਅਗਲੀ ਜਾਂਚ ਸਬ ਇੰਸਪੈਕਟਰ ਮਨਦੀਪ ਕੌਰ ਵੱਲੋਂ ਕੀਤੀ ਜਾ ਰਹੀ ਹੈ।