ਚੋਰੀ ਦੇ ਮੋਟਰਸਾਈਕਲ ਮੁਲਜ਼ਮ ਕਾਬੂ
ਚੋਰੀ ਦੇ ਮੋਟਰਸਾਈਕਲ ਸਮੇਤ ਪੁਲਿਸ ਨੇ ਕੀਤਾ ਇਕ ਕਾਬੂ
Publish Date: Thu, 12 Feb 2026 07:58 PM (IST)
Updated Date: Fri, 13 Feb 2026 04:12 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਭਿੱਖੀਵਿੰਡ : ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਕੇ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮਰਗਿੰਦਪੁਰਾ ਵਾਲੇ ਮੋੜ ’ਤੇ ਨਾਕੇਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸੇ ਦੌਰਾਨ ਇਕ ਨੌਜਵਾਨ ਬਿਨਾ ਨੰਬਰ ਵਾਲੇ ਮੋਟਰਸਾਈਕਲ ’ਤੇ ਆਇਆ, ਜਿਸ ਨੂੰ ਰੋਕ ਕੇ ਕਾਗਜਾਤ ਪੁੱਛੇ ਤਾਂ ਉਸ ਕੋਲੋਈ ਕਾਗਜ਼ ਨਹੀਂ ਨਿਕਲਿਆ। ਹਾਲਾਂਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਤੇ ਉਹ ਇਸ ਨੂੰ ਵੇਚਣ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਬੇਅੰਤ ਸਿੰਘ ਬੰਤੂ ਪੁੱਤਰ ਸੰਤੋਖ ਸਿੰਘ ਵਾਸੀ ਦਿਆਲਪੁਰਾ ਵਜੋਂ ਹੋਈ ਹੈ, ਜਿਸਦੇ ਖਿਲਾਫ ਕੇਸ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।