ਹੈਰੋਇਨ ਦਾ ਨਸ਼ਾ ਕਰਦੇ 2 ਅੜਿੱਕੇ
ਗੈਸ ਦੇ ਗੁਦਾਮ ਕੋਲ ਬੈਠ ਕੇ ਪੀ ਰਹੇ ਸੀ ਹੈਰੋਇਨ, ਪੁਲਿਸ ਨੇ ਕੀਤੇ ਕਾਬੂ
Publish Date: Thu, 22 Jan 2026 05:12 PM (IST)
Updated Date: Fri, 23 Jan 2026 04:07 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਭਿੱਖੀਵਿੰਡ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਗੈਸ ਦੇ ਗੁਦਾਮ ਕੋਲ ਬੈਠ ਕੇ ਹੈਰੋਇਨ ਪੀ ਰਹੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਜਦੋਂ ਉਹ ਭਗਵਾਨਪੁਰਾ ਵਿਖੇ ਭਾਰਤ ਗੈਸ ਦੇ ਗੁਦਾਮ ਕੋਲ ਪੁੱਜੇ ਤਾਂ ਉਥੇ ਨਸ਼ਾ ਕਰਦੇ ਦੋ ਨੌਜਵਾਨਾਂ ਸਟਾਲਨਜੀਤ ਸਿੰਘ ਪੁੱਤਰ ਹਰਭਿੰਦਰ ਸਿੰਘ ਵਾਸੀ ਪੱਤੀ ਨੰਗਲ ਕੀ ਸੁਰਸਿੰਘ ਅਤੇ ਨਿਰਵੈਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬੈਂਕਾ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਕੋਲੋਂ ਇਕ ਲਾਈਟਰ, ਹੈਰੋਇਨ ਨਾਲ ਲਿੱਬੜੀ ਸਿਲਵਰ ਪੰਨੀ ਤੇ ਸਿਲਵਰ ਪੇਪਰ ਦੀ ਪਾਈਪ ਬਰਾਮਦ ਹੋਈ।