ਝਾੜੀਆਂ ’ਚ ਬੈਠ ਕੇ ਨਸ਼ਾ ਕਰਦਾ ਕਾਬੂ
ਸੜਕ ਕਿਨਾਰੇ ਝਾੜੀਆਂ ’ਚ ਬੈਠ ਕੇ ਨਸ਼ਾ ਕਰਦਾ ਕਾਬੂ
Publish Date: Thu, 22 Jan 2026 05:11 PM (IST)
Updated Date: Fri, 23 Jan 2026 04:07 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਕਸਬਾ ਫਤਿਆਬਾਦ ਕੋਲ ਸੜਕ ਕਿਨਾਰੇ ਝਾੜੀਆਂ ਵਿਚ ਬੈਠ ਕੇ ਨਸ਼ਾ ਕਰ ਰਹੇ ਇਕ ਨੌਜਵਾਨ ਨੂੰ ਪੁਲਿਸ ਨੇ ਗਸ਼ਤ ਦੌਰਾਨ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਗਸ਼ਤ ਕਰਦੇ ਹੋਏ ਫਤਿਆਬਾਦ ਦੇ ਰੇਲਵੇ ਸਟੇਸ਼ਨ ਕੋਲ ਪੁੱਜੇ ਤਾਂ ਉਥੇ ਸੜਕ ਕਿਨਾਰੇ ਘਾਹ, ਝਾੜੀਆਂ ਵਿਚ ਬੈਠ ਕੇ ਨਸ਼ਾ ਕਰਦਾ ਇਕ ਨੌਜਵਾਨ ਦਿਖਾਈ ਦਿੱਤਾ। ਗੁਰਵਿੰਦਰ ਸਿੰਘ ਬੌਬੀ ਪੁੱਤਰ ਸਲਵਿੰਦਰ ਸਿੰਘ ਵਾਸੀ ਖਵਾਸਪੁਰ ਵਜੋਂ ਪਛਾਣੇ ਗਏ ਉਕਤ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਲਾਈਟਰ, ਸਿਲਵਰ ਪੰਨੀ ਤੇ ਪਾਈਪ ਬਰਾਮਦ ਹੋਈ। ਜਦੋਂਕਿ ਫੜੇ ਗਏ ਮੁਲਜ਼ਮ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।