ਦਾਣਾ ਮੰਡੀ ’ਚ ਬੈਠ ਕੇ ਨਸ਼ਾ ਕਰਦੇ ਕਾਬੂ
ਦਾਣਾ ਮੰਡੀ ’ਚ ਬੈਠ ਕੇ ਨਸ਼ਾ ਕਰਦੇ ਪੁਲਿਸ ਨੇ ਕੀਤੇ ਕਾਬੂ
Publish Date: Thu, 22 Jan 2026 05:09 PM (IST)
Updated Date: Fri, 23 Jan 2026 04:07 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਦੀ ਦਾਣਾ ਮੰਡੀ ਵਿਚ ਬੈਠ ਕੇ ਨਸ਼ਾ ਕਰ ਰਹੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਖਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਜਦੋਂ ਝਬਾਲ ਦੀ ਦਾਣਾ ਮੰਡੀ ’ਚ ਪੁੱਜੇ ਤਾਂ ਉਥੇ ਬਣੀਆਂ ਦੁਕਾਨਾਂ ਦੇ ਨੇੜੇ ਤਿੰਨ ਨੌਜਵਾਨ ਨਸ਼ਾ ਕਰਦੇ ਦਿਖਾਈ ਦਿੱਤੇ। ਜਿਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਸਿਲਵਰ ਪੰਨੀ, ਸਿਲਵਰ ਪੇਪਰ ਦੀ ਬਣੀ ਪਾਈਪ ਅਤੇ ਲਾਈਟਰ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਤਿੰਨ ਦੀ ਪਛਾਣ ਲਵਪ੍ਰੀਤ ਸਿੰਘ ਲੱਬੂ ਪੁੱਤਰ ਟੈਨੀ ਸਿੰਘ ਵਾਸੀ ਭੁੱਚਰ ਕਲਾਂ, ਗੁਰਪਿੰਦਰ ਸਿੰਘ ਨਿੱਕਾ ਪੁੱਤਰ ਗੁਰਮੇਲ ਸਿੰਘ ਵਾਸੀ ਗੱਗੋਬੂਆ ਤੇ ਸੁਰਜੀਤ ਸਿੰਘ ਬਿੱਲਾ ਪੁੱਤਰ ਦਿਆਲ ਸਿੰਘ ਵਾਸੀ ਅੱਡਾ ਝਬਾਲ ਵਜੋਂ ਹੋਈ ਹੈ।