ਸਰਹੱਦੀ ਇਲਾਕੇ ’ਚੋਂ ਹੈਰੋਇਨ ਬਰਾਮਦ, 1 ਕਾਬੂ
ਸਰਹੱਦੀ ਇਲਾਕੇ ’ਚੋਂ ਹੈਰੋਇਨ ਬਰਾਮਦ, ਇਕ ਕਾਬੂ
Publish Date: Tue, 13 Jan 2026 06:22 PM (IST)
Updated Date: Wed, 14 Jan 2026 04:07 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਖੇਮਕਰਨ : ਥਾਣਾ ਖੇਮਕਰਨ ਦੀ ਪੁਲਿਸ ਨੇ ਸਰੱਹਦੀ ਖੇਤਰ ਕੇਕੇ ਬੈਰੀਅਰ ਇਲਾਕੇ ਵਿਚ ਗਸ਼ਤ ਮੌਕੇ ਇਕ ਨੌਜਵਾਨ ਕੋਲੋਂ ਹੈਰੋਇਨ ਬਰਾਮਦ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਖਿਲਾਫ ਐੱਡਨਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣੇ ਦੇ ਏਐੱਸਆਈ ਗੁਲਜਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਣੇ ਗਸ਼ਤ ਕਰਦੇ ਹੋਏ ਕੇਕੇ ਬੈਰੀਅਰ ਇਲਾਕੇ ’ਚ ਡਰੇਨ ਦੇ ਪੁਲ ਕੋਲ ਪੁੱਜੇ। ਇਸੇ ਦੌਰਾਨ ਮਹਿਦੀਪੁਰ ਪਿੰਡ ਵੱਲੋਂ ਇਕ ਨੌਜਵਾਨ ਪੈਦਲ ਆਇਆ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਸ਼ੰਕਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਵਾਰਡ ਨੰਬਰ 5 ਖੇਮਕਰਨ ਵਜੋਂ ਹੋਈ ਹੈ।