ਸਰ੍ਹੋਂ ਦੇ ਖੇਤ ’ਚ ਬੈਠ ਕੇ ਨਸ਼ਾ ਕਰਦਾ ਇਕ ਕਾਬੂ
ਸਰੋਂ ਦੇ ਖੇਤ ਵਿਚ ਬੈਠ ਕੇ ਨਸ਼ਾ ਕਰਦਾ ਇਕ ਕਾਬੂ
Publish Date: Tue, 13 Jan 2026 06:20 PM (IST)
Updated Date: Wed, 14 Jan 2026 04:07 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਗਸ਼ਤ ਮੌਕੇ ਸਰੋਂ ਦੇ ਖੇਤ ਵਿਚ ਬੈਠ ਕੇ ਨਸ਼ਾ ਕਰ ਰਹੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਦੇ ਨਾਲ ਗਸ਼ਤ ਕਰਦੇ ਹੋਏ ਰਾਣੀ ਵਲਾਹ ਪਿੰਡ ਜਾ ਰਹੇ ਸੀ। ਜਦੋਂ ਪੱਖੋਪੁਰ ਪਿੰਡ ਦੇ ਕੱਚੇ ਰਸਤੇ ’ਤੇ ਪੁੱਜੇ ਤਾਂ ਅੱਗੇ ਸਰੋਂ ਦੇ ਖੇਤ ਵਿਚ ਬੈਠ ਕੇ ਇਕ ਨੌਜਵਾਨ ਨਸ਼ਾ ਕਰਦਾ ਦਿਖਾਈ ਦਿੱਤਾ। ਗੁਰਸ਼ਰਨ ਸਿੰਘ ਰੇਸ਼ਮ ਪੁੱਤਰ ਸੁਖਦੇਵ ਸਿੰਘ ਵਾਸੀ ਘੜਕਾ ਵਜੋਂ ਪਛਾਣੇ ਗਏ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਹੈਰੋਇਨ ਨਾਲ ਲਿੱਬੜੀ ਸਿਲਵਰ ਪੰਨੀ, ਲਾਈਟਰ ਤੇ ਸਿਲਵਰ ਪੇਪਰ ਦੀ ਪਾਈਪ ਬਰਾਮਦ ਕੀਤੀ।