ਰੰਜਿਸ਼ ਤਹਿਤ ਸ਼ਰਾਬੀ ਹਾਲਤ ’ਚ ਕੀਤਾ ਗਾਲ੍ਹੀ-ਗਲੋਚ, ਗੋਲੀਆਂ ਚਲਾਈਆਂ
ਰੰਜਿਸ਼ ਦੇ ਤਹਿਤ ਸ਼ਰਾਬੀ ਹਾਲਤ ’ਚ ਕੀਤਾ ਗਾਲੀ ਗਲੋਚ, ਗੋਲੀਆਂ ਚਲਾਈਆਂ
Publish Date: Mon, 06 Apr 2026 08:10 PM (IST)
Updated Date: Tue, 07 Apr 2026 04:09 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਝਬਾਲ : ਪਿੰਡ ਕੋਟ ਦਸੰਦੀ ਮੱਲ ਵਿਖੇ ਵਿਅਕਤੀ ਵੱਲੋਂ ਰੰਜਿਸ਼ ਤਹਿਤ ਕਥਿਤ ਤੌਰ ’ਤੇ ਇਕ ਘਰ ਦੇ ਅੱਗੇ ਸ਼ਰਾਬੀ ਹਾਲਤ ਵਿਚ ਗਾਲੀ ਗਲੋਚ ਕਰਨ ਤੇ ਹਵਾਈ ਫਾਇਰ ਕਰਕੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਚਿੱਤਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੋਟ ਦਸੰਦੀ ਮੱਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਾਤ ਕਰੀਬ ਸਾਢੇ 8 ਵਜੇ ਕਾਰਜ ਸਿੰਘ ਪੁੱਤਰ ਵਾਸੀ ਕੋਟ ਦਸੰਦੀ ਮੱਲ ਉਸਦੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕਰਨ ਲੱਗਾ। ਜਦੋਂਕਿ ਸ਼ਰਾਬੀ ਹਾਲਤ ਵਿਚ ਕਾਰਜ ਸਿੰਘ ਨੇ ਉਸ ਨੂੰ ਧਮਕੀ ਦਿੰਦਿਆਂ ਹਵਾਈ ਫਾਇਰ ਕੀਤਾ। ਉਨ੍ਹਾਂ ਦੱਸਿਆ ਕਿ ਕਾਰਜ ਸਿੰਘ ਨਾਲ ਉਸਦੀ ਪਹਿਲਾਂ ਤੋਂ ਖਹਿ ਬਾਜੀ ਚੱਲ ਰਹੀ ਸੀ ਜਿਸਦੇ ਚੱਲਦਿਆਂ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਜਾਂਚ ਅਧਿਕਾਰੀ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਕਾਰਜ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।