ਮੰਦਭਾਗੀ ਘਟਨਾ : ਠੰਢ ਤੋਂ ਬਚਣ ਲਈ ਕਮਰੇ ’ਚ ਅੱਗ ਬਾਲ ਕੇ ਸੁੱਤੇ ਪਤੀ-ਪਤਨੀ ਦੀ ਮੌਤ
ਅੱਜ ਤਰਨ ਤਾਰਨ ’ਚ ਵੀਰਵਾਰ ਨੂੰ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਰਾਤ ਨੂੰ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੱਗ ਬਾਲ ਕੇ ਸੁੱਤੇ ਪਤੀ ਪਤਨੀ ਦੀ ਮੌਤ ਹੋ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਉਕਤ ਪਤੀ ਪਤਨੀ ਆਪਣੇ ਕਮਰੇ ਵਿੱਚੋਂ ਬਾਹਰ ਨਾ ਆਏ।
Publish Date: Thu, 08 Jan 2026 03:59 PM (IST)
Updated Date: Thu, 08 Jan 2026 04:02 PM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨ ਤਾਰਨ। ਅੱਜ ਤਰਨ ਤਾਰਨ ’ਚ ਵੀਰਵਾਰ ਨੂੰ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਰਾਤ ਨੂੰ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੱਗ ਬਾਲ ਕੇ ਸੁੱਤੇ ਪਤੀ ਪਤਨੀ ਦੀ ਮੌਤ ਹੋ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਉਕਤ ਪਤੀ ਪਤਨੀ ਆਪਣੇ ਕਮਰੇ ਵਿੱਚੋਂ ਬਾਹਰ ਨਾ ਆਏ।
ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਬੈਡ ਉੱਪਰ ਦੋਵੇਂ ਪਤੀ ਪਤਨੀ ਮ੍ਰਿਤਕ ਹਾਲਤ ਵਿੱਚ ਪਏ ਮਿਲੇ ਜਦੋਂ ਕਿ ਨਾਲ ਹੀ ਬਾਟੇ ਵਿੱਚ ਅੱਗ ਬਲ ਰਹੀ ਸੀ। ਪਤੀ ਪਤਨੀ ਦੀ ਮੌਤ ਦਾ ਜਿਵੇਂ ਹੀ ਇਲਾਕੇ ਵਿੱਚ ਪਤਾ ਲੱਗਿਆ ਤਾਂ ਸੋਗ ਦੀ ਲਹਿਰ ਦੌੜ ਗਈ। ਦੇਰ ਸ਼ਾਮ ਮ੍ਰਿਤਕ ਜੋੜੇ ਦਾ ਸਸਕਾਰ ਗਮਗੀਨ ਮਾਹੌਲ ਵਿੱਚ ਕਰ ਦਿੱਤਾ ਗਿਆ।