ਅਕਾਲੀ ਦਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਭੁੱਲਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹਵਾ ਬਣਾ ਰਹੇ ਅਕਾਲੀ ਦਲ ਦੀ ਹਵਾ ਵੀ 2027 ਦੀਆਂ ਚੋਣਾਂ ’ਚ ਨਿਕਲ ਜਾਵੇਗੀ
ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਅਗਾਮੀ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਜਿੱਥੇ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਕਾਂਗਰਸ ਲੀਡਰਸ਼ਿਪ ਤੇ ਵਰਕਰ ਵੀ ਪੱਬਾਂ ਭਾਰ ਹੋ ਕੇ ਕਮਰਕੱਸੇ ਕਰ ਰਹੇ ਹਨ। ਇਸੇ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ’ਚ ਕਾਂਗਰਸ ਭਵਨ ਤਰਨਤਾਰਨ ਵਿਖੇ ਹੋਈ। ਜਿਸ ’ਚ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਹਲਕਾ ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਅਵਤਾਰ ਸਿੰਘ ਤਨੇਜਾ, ਜਗਤਾਰ ਸਿੰਘ ਬੁਰਜ਼, ਕਰਨਬੀਰ ਸਿੰਘ ਬੁਰਜ ਤੋਂ ਇਲਾਵਾ ਸੀਨੀਅਰ ਨੇਤਾਵਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬਦਲਾਅ ਦਾ ਹੋਕਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ, ਪ੍ਰੰਤੂ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕੁਝ ਵੀ ਨਹੀਂ ਸੰਵਾਰਿਆ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਹਾਰੇ ਤੇ ਨਕਾਰੇ ਹੋਏ ਲੀਡਰਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ ਤੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਟੈਕਸ ਰਾਹੀਂ ਇਕੱਠੇ ਹੋਏ ਖ਼ਜ਼ਾਨੇ ਨੂੰ ਦਿੱਲੀ ਵਾਲੇ ਲੁੱਟ ਰਹੇ ਹਨ। ਪ੍ਰੰਤੂ ਇਸ ਵਾਰ ਲੋਕ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰ ਦੇਣਗੇ। ਇਸ ਮੌਕੇ ਅਕਾਲੀ ਦਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਭੁੱਲਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹਵਾ ਬਣਾ ਰਹੇ ਅਕਾਲੀ ਦਲ ਦੀ ਹਵਾ ਵੀ 2027 ਦੀਆਂ ਚੋਣਾਂ ’ਚ ਨਿਕਲ ਜਾਵੇਗੀ, ਕਿਉਂਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਤੇ ਉਹ ਇੰਨੀ ਜਲਦੀ ਭੁੱਲ ਨਹੀਂ ਸਕਦੇ ਕੀ ਕਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ। ਉਨ੍ਹਾਂ ਨੇ ਹਾਜ਼ਰ ਸਮੂਹ ਲੀਡਰ, ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਹੱਥ ਹੋਰ ਮਜ਼ਬੂਤ ਬਣਾਉਣ। ====== ਇਨ੍ਹਾਂ ਆਗੂਆਂ ਤੇ ਵਰਕਰਾਂ ਨੇ ਕੀਤੀ ਮਹੀਨਾਵਾਰੀ ਮੀਟਿੰਗ ’ਚ ਸ਼ਮੂਲੀਅਤ ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਨਵਾਦਾ, ਸਾਬਕਾ ਡੀਆਈਜੀ ਅਨੰਤਜੀਤ ਸਿੰਘ ਸੰਧੂ, ਅੰਗਰੇਜ਼ ਸਿੰਘ ਖੱਬੇ, ਹੀਰਾ ਸਿੰਘ ਮੱਲ੍ਹੀ, ਯੁਧਵੀਰ ਸਿੰਘ ਸਰਲੀ, ਲਖਵਿੰਦਰ ਸਿੰਘ ਲੱਕੀ ਪਾਗਲ, ਕਾਬਲ ਸਿੰਘ ਖੱਬੇ, ਅਵਤਾਰ ਸਿੰਘ ਓਬੀਸੀ, ਭਾਗ ਸਿੰਘ ਚੱਕਵਾਲੀਆਂ, ਹਰਪ੍ਰੀਤ ਸਿੰਘ, ਰਮਨ ਕੁਮਾਰ ਝਬਾਲ, ਅੰਮ੍ਰਿਤਸ਼ੇਰ ਸਿੰਘ ਮੰਨਣ, ਅੰਮ੍ਰਿਤਬੀਰ ਸਿੰਘ ਭੁੱਚਰ, ਖ਼ਜ਼ਾਨ ਸਿੰਘ, ਅਜੇਪਾਲ ਸਿੰਘ, ਸਤਪਾਲ ਸ਼ੇਰੋਂ, ਬਲਦੇਵ ਸਿੰਘ, ਪਹਿਲਵਾਨ ਜੁਗਰਾਜ ਸਿੰਘ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ ਔਲਖ, ਅਭੀਦੀਪ ਸ਼ਰਮਾ, ਗੁਰਪ੍ਰਤਾਪ ਸਿੰਘ ਸਾਂਢਪੁਰਾ, ਗੋਲਡੀ ਭਿੱਖੀਵਿੰਡ, ਤਰਲੋਚਨ ਸਿੰਘ, ਸੁਖਦੇਵ ਸਿੰਘ ਬੂੰਦੀ, ਕੁਲਵੰਤ ਸਿੰਘ ਏਕਲਗੱਡਾ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਮਨ ਸੇਖੋਂ, ਦਰਸ਼ਨ ਸਿੰਘ, ਦਲਬੀਰ ਸਿੰਘ ਸੇਖੋਂ, ਜਗਜੀਤ ਸਿੰਘ ਭੁੱਲਰ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਸਰਪੰਚ ਮਨਜੀਤ ਸਿੰਘ ਮਰਹਾਣਾ, ਸਰਪੰਚ ਰਣਜੀਤ ਸਿੰਘ, ਜੋਗਿੰਦਰਪਾਲ ਵੇਦੀ, ਸਰਪੰਚ ਬਲਰਾਜ ਸਿੰਘ ਭੱਗੂਪੁਰ, ਕਾਬਲ ਸਿੰਘ, ਜੁਗਰਾਜ ਸਿੰਘ ਨੱਥੂਪੁਰ, ਡਾ. ਜਗਨ ਨਾਥ, ਸੁਰਜੀਤ ਸਿੰਘ ਪੱਟੀ, ਸਰਪੰਚ ਅਮਰਜੀਤ ਸਿੰਘ ਉਸਮਾਂ, ਸਰਪੰਚ ਬਲਜਿੰਦਰ ਸਿੰਘ ਬਨਵਾਲੀਪੁਰ, ਸਰਪੰਚ ਸਤਪਾਲ ਸਿੰਘ, ਸਰਪੰਚ ਸਰਬਜੀਤ ਕੌਰ ਅਲੀਪੁਰ, ਦਿਲਬਾਗ ਸਿੰਘ, ਭੋਲਾ ਪਹਿਲਵਾਨ, ਅਵਤਾਰ ਸਿੰਘ ਓਬੀਸੀ, ਮੰਗਲ ਦਾਸ ਮੁਨੀਮ, ਪਰਮਿੰਦਰ ਸਿੰਘ ਵਿੱਕੀ ਝਬਾਲ, ਸੁਮਿਤ ਸੋਂਧੀ ਸੈਕਟਰੀ ਪੰਜਾਬ, ਹਰਜੀਤ ਸਿੰਘ, ਬੰਟੀ ਦੋਬਲੀਆਂ, ਲਾਡੀ ਚੱਕ ਸਿਕੰਦਰ, ਗੁਰਜੀਤ ਸਿੰਘ, ਜੈਬੀਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਅਮਨ ਰਾਜਪੂਤ, ਗੁਰਸੇਵਕ ਸਿੰਘ, ਬਾਜ ਸਿੰਘ, ਪ੍ਰਤਾਪ ਸਿੰਘ, ਲਖਬੀਰ ਸਿੰਘ, ਸਰਬਜੀਤ ਕੌਰ, ਭੁਪਿੰਦਰ ਸਿੰਘ ਕੰਗ, ਹੈਪੀ ਬਾਲੇਚੱਕ, ਸਰਪੰਚ ਅਮਰਜੀਤ ਸਿੰਘ, ਹਰਬਿੰਦਰ ਸਿੰਘ, ਬਾਬਾ ਸੁਖਚੈਨ ਸਿੰਘ, ਹਰਦੇਵ ਸਿੰਘ, ਪਵਨਜੀਤ ਸਿੰਘ ਖਾਲਸਾ, ਅਵਤਾਰ ਸਿੰਘ ਪੰਨੂੰ, ਗੁਰਦੇਵ ਸਿੰਘ, ਗੁਰਮੁੱਖ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਇਕਬਾਲ ਸਿੰਘ, ਵਰਿੰਦਰ ਸਿੰਘ, ਅੰਗਰੇਜ਼ ਸਿੰਘ, ਬਲਵੰਤ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਬਲਬੀਰ ਸਿੰਘ, ਅਮਰਿੰਦਰ ਸਿੰਘ ਅੱਪੂ, ਗੁਰਦੇਵ ਸਿੰਘ, ਬਾਊ ਬਸੰਤ ਲਾਲ, ਤਰਸੇਮ ਕੁਮਾਰ, ਲੱਕੀ ਪਾਂਧੀ, ਸਿਮਰਨਜੀਤ ਸਿੰਘ, ਸੁਖਦੇਵ ਸਿੰਘ, ਬਾਜ ਸਿੰਘ, ਸਕੱਤਰ ਸਿੰਘ, ਬਹਾਲ ਸਿੰਘ, ਅਜਮੇਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ ਸਰਪੰਚ, ਕਮਲ ਸ਼ਰਮਾ, ਰਾਜਵਿੰਦਰ ਸਿੰਘ, ਮਹਿੰਦਰ ਸਿੰਘ, ਤੇਜਪਾਲ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਨਵਤੇਜ ਸਿੰਘ ਏਕਲਗੱਡਾ, ਲਾਭ ਸਿੰਘ, ਬਲਜੀਤ ਸਿੰਘ ਰਟੌਲ, ਜਸਵੰਤ ਸਿੰਘ ਰਟੌਲ, ਮਨਜੀਤ ਸਿੰਘ ਰਟੌਲ, ਬਲਬੀਰ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ, ਅਰਸ਼ਦੀਪ ਸਿੰਘ, ਯੁਵਰਾਜ ਸਿੰਘ, ਬਲਦੀਪ ਸਿੰਘ, ਸਾਹਿਲਦੀਪ ਸਿੰਘ ਬਾਠ, ਸੁਰਜੀਤ ਸਿੰਘ, ਗੁਰਭੇਜ ਸਿੰਘ, ਹਰਦੀਪ ਸਿੰਘ, ਰਸ਼ਪਾਲ ਸਿੰਘ, ਜੁਵਰਾਜ ਸਿੰਘ, ਵਿਕਰਮ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ, ਹਰਜਿੰਦਰ ਸਿੰਘ, ਤਜਿੰਦਰ ਸਿੰਘ, ਤਰਨਬੀਰ ਸਿੰਘ, ਭਾਗ ਸਿੰਘ, ਰਿੰਕੂ, ਪਲਵਿੰਦਰ ਸਿੰਘ, ਡਾ.ਪ੍ਰਦੀਪ ਕੁਮਾਰ ਲਿਟਲ, ਪ੍ਰਗਟ ਸਿੰਘ, ਸੁਖਜੀਤ ਸਿੰਘ, ਰਾਜ ਬਹਾਦਰ ਸਿੰਘ, ਸੁਖਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਮਿੱਤਰਪਾਲ ਸਿੰਘ, ਸੁਖਪਾਲ ਸਿੰਘ, ਅਕਾਸ਼ਦੀਪ ਸਿੰਘ, ਬਿਕਰਮਜੀਤ ਸਿੰਘ, ਗੁਰਪਾਲ ਸਿੰਘ, ਗੁਰਚਰਨ ਸਿੰਘ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ ਸਿੱਧੂ ਪੱਟੀ, ਜਗਮੀਤ ਸਿੰਘ ਭੁੱਲਰ ਐਡਵੋਕੇਟ, ਉਂਕਾਰ ਸਿੰਘ, ਧਿਆਨ ਸਿੰਘ, ਮੇਹਰ ਸਿੰਘ ਚੁਤਾਲਾ, ਮਹਿੰਦਰ ਸਿੰਘ, ਗੁਰਦੇਵ ਸਿੰਘ, ਪ੍ਰਦੀਪ ਸਿੰਘ ਸਰਪੰਚ ਕੋਟ ਦਸੰਦੀ ਮੱਲ, ਹਰਪਾਲ ਸਿੰਘ ਸਰਪੰਚ ਆਦਿ ਹਾਜ਼ਰ ਸਨ।