ਕਾਂਗਰਸ ਪਾਰਟੀ ਨੇ 77ਵਾਂ ਗਣਤੰਤਰ ਦਿਵਸ ਸ਼ਹੀਦ ਸੋਹਨ ਲਾਲ ਪਾਰਕ ਪੱਟੀ ‘ਚ ਮਨਾਇਆ
ਕਾਂਗਰਸ ਪਾਰਟੀ ਨੇ ਦੇਸ਼ ਦੀ ਅਜ਼ਾਦੀ ’ਚ ਅਹਿਮ ਯੋਗਦਾਨ ਪਾਇਆ ਹੈ ਤੇ ਕਈ ਸਾਲ ਦੇਸ਼ ’ਤੇ ਰਾਜ ਕਰ ਕੇ ਵਿਕਾਸ ’ਚ ਯੋਗਦਾਨ ਪਾਇਆ ਹੈ।
Publish Date: Tue, 27 Jan 2026 04:40 PM (IST)
Updated Date: Wed, 28 Jan 2026 04:02 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਸ਼ਹਿਰੀ ਪੱਟੀ ਵੱਲੋਂ 77ਵਾਂ ਗਣਤੰਤਰ ਦਿਵਸ ਸ਼ਹੀਦ ਸੋਹਨ ਲਾਲ ਪਾਰਕ ਪੱਟੀ ਵਿਖੇ ਮਨਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਮੁੱਖ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਤਰਨਤਾਰਨ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਅਤੇ ਸੁਖਪਾਲ ਸਿੰਘ ਭੁੱਲਰ ਸਾਬਕਾ ਵਿਧਾਇਕ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਵੱਲੋਂ ਸ਼ਹੀਦ ਸੋਹਨ ਲਾਲ ਪਾਠਕ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਰਕਾਰੀ ਕੰਨਿਆ ਸਕੂਲ ਲੜਕੀਆਂ ਪੱਟੀ ਦੀਆਂ ਵਿਦਿਆਰਥਣਾਂ ਦੇਸ਼ ਭਗਤੀ ਦੇ ਗੀਤ ਤੇ ਸਭਿਆਚਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਅਸੀ ਡਾ.ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਸੰਵਿਧਾਨ ਕਾਰਨ ਇਹ ਦਿਹਾੜੇ ਮਨਾਉਣ ’ਚ ਕਾਮਯਾਬ ਹੋਏ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਅਜ਼ਾਦੀ ’ਚ ਅਹਿਮ ਯੋਗਦਾਨ ਪਾਇਆ ਹੈ ਤੇ ਕਈ ਸਾਲ ਦੇਸ਼ ’ਤੇ ਰਾਜ ਕਰ ਕੇ ਵਿਕਾਸ ’ਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਜੋ ਵਿਕਾਸ ਪੱਟੀ ਹਲਕੇ ’ਚ ਸ਼ੁਰੂ ਕਰਵਾਏ ਗਏ ਸਨ, ਉਹ ਸਭ ਬੰਦ ਹੋ ਕੇ ਰਹਿ ਗਏ। ਸੂਬੇ ’ਚ ਲਾਅ ਐਂਡ ਆਰਡਰ ਸਥਿਤੀ ਕੰਟਰੋਲ ਨਹੀਂ ਹੈ। ਆਏ ਦਿਨ ਲੋਕਾਂ ਕੋਲੋ ਵਿਦੇਸ਼ਾਂ ’ਚ ਬੈਠੇ ਗੈਗਸਟਰ ਫਿਰੌਤੀਆਂ ਲੈ ਰਹੇ ਹਨ। ਜਿਹੜਾ ਫਿਰੌਤੀ ਨਹੀਂ ਦਿੰਦਾ ਉਨ੍ਹਾਂ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਦਾ ਹੈ, ਲੋਕ ਸਹਿਮੇ ਹੋਏ ਹਨ। ਪਰ ਸਰਕਾਰ ਆਪਣੀਆਂ ਮੁਹਿੰਮਾਂ ’ਚ ਰੁੱਝੀ ਹੋਈ ਹੈ। ਪੱਟੀ ਹਲਕੇ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਹੀ ਏਥੋ ਦੇ ਹਲਾਤ ਸਹੀ ਕਰ ਸਕਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਸਿੰਘ ਬੁਲਾਰੀਆਂ, ਕਰਨਬੀਰ ਸਿੰਘ ਬੁਰਜ ਅਤੇ ਸੁਖਪਾਲ ਸਿੰਘ ਭੁੱਲਰ ਨੇ ਪਾਰਟੀ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ, ਵਿਜੇ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ, ਦਲਬੀਰ ਸਿੰਘ ਸੇਖੋਂ, ਕੁਲਵਿੰਦਰ ਸਿੰਘ ਬੱਬਾ, ਨਵਰੀਤ ਸਿੰਘ ਜੱਲੇਵਾਲ ਬਲਾਕ ਪ੍ਰਧਾਨ, ਰਾਜ ਕੁਮਾਰ ਰਾਜੂ, ਹਰਜਿੰਦਰ ਸਿੰਘ ਬੌਬੀ, ਨਿਸ਼ਾਨ ਸਿੰਘ ਬੁੱਟਰ, ਸਤਨਾਮ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸਿੱਧੂ ਸੰਗਵਾਂ, ਨਿਰਮਲਜੀਤ ਸਿੰਘ ਲਾਲੀ, ਗੁਰਵੇਲ ਸਿੰਘ ਲੁਹਾਰੀਆਂ, ਹਰਜਿੰਦਰ ਸਿੰਘ ਚੰਬਲ, ਜਗਮੀਤ ਸਿੰਘ ਭੁੱਲਰ ਕੌਂਸਲਰ, ਜੋਗਿੰਦਰਪਾਲ ਵੇਦੀ, ਰੋਸ਼ਨ ਲਾਲ, ਦਰਸ਼ਨ ਸਿੰਘ ਫੌਜੀ, ਬਲਰਾਜ ਸਿੰਘ ਭੱਗੂਪੁਰ ਹਵੇਲੀਆਂ, ਸੋਨੂੰ ਭੋਲੂ, ਮਨਜੀਤ ਸਿੰਘ ਕਾਲੇਕੇ, ਬਲਦੇਵ ਸਿੰਘ, ਲਵਲੀ ਭੁੱਲਰ ਪੱਟੀ, ਤੀਰਥ ਸੱਭਰਵਾਲ, ਦਿਲਬਾਗ ਰੰਧਾਵਾਂ, ਗੁਰਜੰਟ ਸਿੰਘ, ਅਮਨੀਸ਼ ਬਤਰਾ, ਸੁਰਜੀਤ ਸਿੰਘ, ਹਰਜਿੰਦਰ ਸਿੰਘ ਬੌਬੀ, ਸੁਖਵਿੰਦਰ ਸਿੰਘ ਰੂੜੀਵਾਲਾ, ਬਲਜੀਤ ਸਿੰਘ, ਦਰਸ਼ਨ ਸਿੰਘ, ਭਗਤ ਸਿੰਘ ਸੰਧੂ, ਜੋਗਿੰਦਰ ਸਿੰਘ, ਗੁਰਦੇਵ ਮੋਤੀ, ਬਿਕਰਮਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਪਾਰਟੀ ਦੇ ਸਾਬਕਾ ਸਰਪੰਚ, ਪੰਚ, ਸਾਬਕਾ ਕੌਂਸਲਰ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਲੱਡੂ ਵੀ ਵੰਡੇ ਗਏ ਤੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।