ਆਸ਼ਾ ਵਰਕਰ ਫੈਸੀਲਿਟੇਟਰ ਸੁਪਰਵਾਈਜ਼ਰ ਸਾਂਝੇ ਮੋਰਚੇ ਨੇ 28 ਮਾਰਚ ਤੱਕ ਕੰਮ ਦੇ ਬਾਈਕਾਟ ਦਾ ਐਲਾਨ
ਆਸ਼ਾ ਵਰਕਰ ਫੈਸੀਲਿਟੇਟਰ ਸੁਪਰਵਾਈਜ਼ਰ ਸਾਂਝੇ ਮੋਰਚੇ ਨੇ 28 ਮਾਰਚ ਤੱਕ ਕੰਮ ਦੇ ਬਾਈਕਾਟ ਦਾ ਕੀਤਾ ਐਲਾਨ
Publish Date: Mon, 16 Mar 2026 04:54 PM (IST)
Updated Date: Tue, 17 Mar 2026 04:04 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਆਲ ਇੰਡੀਆ ਆਸ਼ਾ ਵਰਕਰਜ਼-ਫੈਸੀਲਿਟੇਟਰਜ਼ ਤੇ ਸੁਪਰਵਾਈਜ਼ਰਾਂ ਦੇ ਸਾਂਝੇ ਮੋਰਚੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਤਰਨਤਾਰਨ ਤੇ ਐੱਸਐੱਮਓ ਘਰਿਆਲਾ ਨੂੰ ਮੰਗ ਪੱਤਰ ਸੌਂਪੇ ਗਏ। ਪ੍ਰਧਾਨ ਮਨਜਿੰਦਰ ਕੌਰ ਹਰੀਕੇ ਨੇ ਕਿਹਾ ਕਿ ਐੱਨਐੱਚਐੱਮ ਅਧੀਨ ਪੰਜਾਬ ਭਰ ’ਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸੁਪਰਵਾਈਜ਼ਰ ਤਕਰੀਬਨ ਪੂਰੇ 18 ਸਾਲ ਤੋਂ ਸਿਹਤ ਵਿਭਾਗ ਦੇ ਕੰਮਾਂ ਨੂੰ ਬੜੀ ਇਮਾਨਦਾਰੀ ਤੇ ਸੁਚੱਜੇ ਢੰਗ ਨਾਲ ਕਰ ਰਹੀਆਂ ਹਨ। ਕੋਰੋਨਾ ਮਹਾਮਾਰੀ ਬਿਮਾਰੀ ’ਚ ਆਪਣੀ ਜਾਨ ਦੀ ਬਿਨ੍ਹਾਂ ਪ੍ਰਵਾਹ ਕੀਤਿਆਂ ਕੰਮ ਨੂੰ ਮੋਹਰੀ ਕਤਾਰ ’ਚ ਕਰਦੀਆਂ ਹਨ ਤੇ ਵਿਭਾਗ ਦੇ ਕੰਮਾਂ ਦੇ ਨਿਸ਼ਾਨੇ ਨੂੰ ਕਾਇਮ ਰੱਖਦੀਆਂ ਹਨ। ਸਿਹਤ ਵਿਭਾਗ ਤੇ ਲੋਕਾਂ ਵਿਚਕਾਰ ਪੁਲ਼ ਦਾ ਕੰਮ ਕਰਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੀਆਂ ਹਨ। ਪ੍ਰੰਤੂ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ 8 ਮਾਰਚ ਤੋਂ 11 ਮਾਰਚ ਤੱਕ ਚੱਲੇ ਬਜਟ ’ਚੋਂ ਫੁੱਟੀ ਕੌਡੀ ਨਹੀਂ ਦਿੱਤੀ, ਵਰਕਰਾਂ ਦੀਆਂ ਉਮੀਦਾਂ ਪ੍ਰਤੀ ਬਜਟ ਖੋਖਲਾ ਸਾਬਤ ਹੋਇਆ। ਨਿਰਾਸ਼ਾ ਤੇ ਤਸ਼ੱਸਦ ਤੋਂ ਬਿਨ੍ਹਾਂ ਕਿਸੇ ਕਿਸਮ ਦੇ ਭੱਤਿਆਂ ’ਚ ਵਾਧਾ ਨਹੀ ਕੀਤਾ। ਇਸ ਨਾਲ ਪੰਜਾਬ ਭਰ ਦੀਆਂ ਸੈਂਕੜੇ ਆਸ਼ਾਂ ਵਰਕਰਾਂ ਪੰਜਾਬ ਸਰਕਾਰ ਦੇ ਕਾਰਜਗੁਜ਼ਾਰੀ ਦੀ ਨ੍ਹਿੰਦਿਆ ਕਰਦੀਆਂ ਹਨ। ਭਾਰੀ ਰੋਸ ਕਾਰਨ ਆਉਣ ਵਾਲੀ 16 ਤੋਂ 28 ਮਾਰਚ ਤੱਕ ਪੂਰੇ ਪੰਜਾਬ ਵਿਚ ਆਪਣੇ ਸਾਰੇ ਹੀ ਕੰਮਾਂ ਦਾ ਮਕੁੰਮਲ ਤੌਰ ’ਤੇ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ। ਆਪਣੀਆਂ ਲਮਕ ਅਵਸਥਾ ਵਿਚ ਪੈਡਿੰਗ ਮੰਗਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਤਿੱਖੇ ਤੋਂ ਤਿੱਖੇ ਐਕਸ਼ਨਾਂ ਲਈ ਮਜ਼ਬੂਰ ਹੋਣਗੀਆਂ । ਇਸ ਸਿੱਟਿਆਂ ਤੋ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਅਮਨਦੀਪ ਕੌਰ ਘਰਿਆਲਾ ਬਲਾਕ ਪ੍ਰਧਾਨ, ਵੀਰਪਾਲ ਕੌਰ ਸੈਕਟਰੀ, ਸਰਬਜੀਤ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਖ਼ਜ਼ਾਨਚੀ, ਰਾਜਬੀਰ ਕੌਰ ਸੁਪਰਵਾਈਜ਼ਰ, ਰਣਜੀਤ ਕੌਰ ਸੁਪਰਵਾਈਜ਼ਰ, ਗੁਰਪ੍ਰੀਤ ਕੌਰ ਸੁਪਰਵਾਈਜ਼ਰ, ਗੁਰਸ਼ਿੰਦਰ ਕੌਰ ਸੁਪਰਵਾਈਜ਼ਰ, ਗੁਰਜਿੰਦਰ ਕੌਰ ਸੁਪਰਵਾਈਜ਼ਰ ਆਦਿ ਹਾਜ਼ਰ ਸੀ। ======== ਪੈਂਡਿੰਗ ਮੰਗਾਂ ਤੇ ਮੁਸ਼ਕਿਲਾਂ ਨੂੰ ਲੈ ਕੇ ਕੀਤਾ ਬਾਈਕਾਟ ਜ਼ਿਲ੍ਹਾ ਆਗੂਆਂ ਲਖਵਿੰਦਰ ਕੌਰ ਝਬਾਲ, ਮਨਜਿੰਦਰ ਕੌਰ ਅਤੇ ਸੀਮਾ ਸੋਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ 8 ਮਾਰਚ ਤੋਂ 11 ਮਾਰਚ ਤੱਕ ਚੱਲੇ ਬਜਟ ਸ਼ੈਸ਼ਨ ਵਿਚ ਫੁੱਟੀ ਕੌਡੀ ਨਹੀਂ ਦਿੱਤੀ ਗਈ। ਜਿਸ ਦੇ ਚੱਲਦਿਆਂ ਇਹ ਬਜਟ ਵਰਕਰਾਂ ਦੀਆਂ ਉਮੀਦਾਂ ਪ੍ਰਤੀ ਖੋਖਲਾ ਸਾਬਤ ਹੋਇਆ ਹੈ। ਨਿਰਾਸ਼ਾ ਅਤੇ ਤਸ਼ੱਸਦ ਤੋਂ ਬਿਨ੍ਹਾਂ ਕਿਸੇ ਕਿਸਮ ਦੇ ਭੱਤਿਆਂ ਵਿਚ ਵਾਧਾ ਨਹੀ ਕੀਤਾ। ਉਨ੍ਹਾਂ ਕਿਹਾ ਕਿ ਲਮਕ ਅਵਸਥਾ ’ਚ ਪੈਂਡਿੰਗ ਮੰਗਾਂ ਅਤੇ ਮੁਸ਼ਕਿਲਾਂ ਨੂੰ ਲੈ 16 ਤੋਂ 28 ਮਾਰਚ ਤੱਕ ਪੂਰੇ ਪੰਜਾਬ ’ਚ ਆਪਣੇ ਸਾਰੇ ਹੀ ਕੰਮਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕੀਤਾ ਗਿਆ ਹੈ। ਇਸ ਮੌਕੇ ਵੀਰਪਾਲ ਕੌਰ, ਬਲਵਿੰਦਰ ਕੌਰ, ਪਲਵਿੰਦਰ ਕੌਰ, ਸ਼ਾਂਤੀ, ਮਨਦੀਪ ਕੌਰ, ਰੂਪਇੰਦਰ ਕੌਰ, ਸੰਦੀਪ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ।