- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਵੱਲੋਂ ਮਹਿਲਾਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਅਨੁਸਾਰ ਹੁਣ ਤੱਕ ਬੀਬੀਆਂ ਦਾ ਲਗਭਗ 48 ਹਜ਼ਾਰ ਰੁਪਏ ਬਕਾਇਆ ਬਣਦਾ ਹੈ।

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਕਾਂਗਰਸ ਪਾਰਟੀ ਹਲਕਾ ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੋਮਵਾਰ ਐੱਸਡੀਐੱਮ ਦਫਤਰ ਪੱਟੀ ਵਿਖੇ ਸਰਕਾਰ ਦੇ ਵਿਰੁੱਧ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਆਗੂਆਂ, ਵਰਕਰਾਂ ਤੇ ਮਹਿਲਾਵਾਂ ਨੇ ਵੀ ਨੇ ਹਾਜ਼ਰੀ ਭਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ ਤੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਅਨੁਸਾਰ ਹੁਣ ਤੱਕ ਬੀਬੀਆਂ ਦਾ ਲਗਭਗ 48 ਹਜ਼ਾਰ ਰੁਪਏ ਬਕਾਇਆ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਹ ਬਕਾਇਆ ਜਾਰੀ ਕਰੇ, ਤਾਂ ਜੋ ਮਹਿਲਾਵਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਪਿੰਡ ਕੈਰੋਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਨਵੇਂ ਮੌਕੇ ਮਿਲਣੇ ਸਨ। ਪਰ ਸਰਕਾਰ ਬਦਲਣ ਤੋਂ ਬਾਅਦ ਇਸ ਪ੍ਰੋਜੈਕਟ ਦਾ ਕੰਮ ਵਿਚਕਾਰ ਹੀ ਰੁਕ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਤੁਰੰਤ ਮੁੜ ਸ਼ੁਰੂ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਵਿਕਾਸ ਨੂੰ ਹੋਰ ਗਤੀ ਮਿਲ ਸਕੇ। ਗਿੱਲ ਨੇ ਇਹ ਵੀ ਕਿਹਾ ਕਿ ਮਜ਼ਦੂਰ ਵਰਗ ਦੀ ਭਲਾਈ ਲਈ ਬਣਾਇਆ ਗਿਆ ਪੁਰਾਣਾ ਮਨਰੇਗਾ ਕਾਨੂੰਨ ਵੀ ਮੌਜੂਦਾ ਸਰਕਾਰ ਵੱਲੋਂ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਕੰਮ ਤੇ ਰੁਜ਼ਗਾਰ ਪ੍ਰਾਪਤ ਕਰਨ ’ਚ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੁਰਾਣੇ ਮਨਰੇਗਾ ਕਾਨੂੰਨ ਨੂੰ ਬਹਾਲ ਕਰ ਕੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ, ਤਾਂ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਵੱਡੇ ਪੱਧਰ ‘ਤੇ ਅੰਦੋਲਨ ਕੀਤੇ ਜਾਣਗੇ।
ਇਸ ਮੌਕੇ ਹੋਰ ਕਾਂਗਰਸੀ ਆਗੂਆਂ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਰ ਵਰਗ ਨਿਰਾਸ਼ ਹੈ ਤੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨੇ ਤੋਂ ਬਾਅਦ ਕਾਂਗਰਸ ਆਗੂਆਂ ਵੱਲੋਂ ਐੱਸਡੀਐੱਮ ਪੱਟੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਪ੍ਰਧਾਨ ਵਿਜੇ ਸ਼ਰਮਾ, ਸੋਭਾ ਸਿੰਘ, ਦਲਜਿੰਦਰ ਸਿੰਘ ਜਵੰਦਾ, ਗੁਰਭੇਜ ਸਿੰਘ ਨੌਸ਼ਹਿਰਾ ਪਨੂੰਆਂ, ਮਨਜੀਤ ਸਿੰਘ ਮਰਹਾਣਾ, ਗੁਰਵੇਲ ਸਿੰਘ ਲੁਹਾਰੀਆਂ, ਸੁਰਜੀਤ ਸਿੰਘ ਨੌਸ਼ਹਿਰਾ ਪਨੂੰਆਂ, ਇੰਦਰਜੀਤ ਸਿੰਘ ਢੋਟੀਆਂ, ਸੁਖਦੇਵ ਸਿੰਘ ਸਖੀਰਾ, ਸੁਖਦੇਵ ਸਿੰਘ ਸੰਗਵਾਂ, ਬਲਜੀਤ ਸਿੰਘ, ਦਿਲਬਾਗ ਸਿੰਘ, ਰਾਣਾ ਬੁੱਟਰ, ਮਨਦੀਪ ਸਿੰਘ ਮੱਤਾ ਪ੍ਰਧਾਨ ਯੂਥ ਕਾਂਗਰਸ, ਸੁਖਵਿੰਦਰ ਸਿੰਘ ਸੰਗਵਾਂ ਪੀਏ, ਸਰਪੰਚ ਬਲਰਾਜ ਸਿੰਘ, ਸਕੱਤਰ ਸਿੰਘ, ਲਵਪ੍ਰੀਤ ਸਿੰਘ, ਰਣਬੀਰ ਸਿੰਘ ਭੋਲਾ ਸਭਰਾ, ਸੁਰਜੀਤ ਸਿੰਘ ਪੱਟੀ, ਰਣਜੀਤ ਸਿੰਘ ਧੱਤਲ, ਪ੍ਰਬਜੀਤ ਸਿੰਘ, ਹਰਜਿੰਦਰ ਸਿੰਘ ਚੰਬਲ, ਤਜਿੰਦਰ ਸਿੰਘ ਤੇਜ ਧਿਗਾਣਾ, ਸਰਵਣ ਸਿੰਘ ਸੀਤੋ, ਮੰਡਲ ਪ੍ਰਧਾਨ ਜਗਬੀਰ ਸਿੰਘ ਸਿੱਧੂ, ਜੋਗਿੰਦਰਪਾਲ ਵੇਦੀ ਹਰੀਕੇ, ਦਲਜੀਤ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਰਾਮ ਸਿੰਘ, ਜਸਬੀਰ ਸਿੰਘ, ਸਤਬੀਰ ਸਿੰਘ ਰੰਮੀ, ਸੁਖਰਾਜ ਸਿੰਘ, ਜਸਬੀਰ ਸਿੰਘ ਜੋਤੀ ਸ਼ਾਹ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਕੰਵਲਜੀਤ ਸਿੰਘ, ਅਵਤਾਰ ਸਿੰਘ, ਕੌਂਸਲਰ ਜਗਮੀਤ ਸਿੰਘ, ਰਾਜ ਕੁਮਾਰ ਰਾਜੂ, ਨਿਰਮਲਜੀਤ ਸਿੰਘ ਲਾਲੀ, ਹਰਜਿੰਦਰ ਸਿੰਘ ਬੋਬੀ, ਕੌਂਸਲਰ ਤੀਰਥ ਸਬਰਵਾਲ, ਗਿੰਦਰ ਸੀਤੋ, ਪਿਆਰਾ ਸਿੰਘ, ਸਰਵਣ ਸਿੰਘ ਸੀਤੋ, ਜੋਧਾ ਸਿੰਘ ਕੈਰੋਂ, ਕੁਲਵੰਤ ਸਿੰਘ ਸੋਹਾਵਾ, ਅਮਰਜੀਤ ਸਿੰਘ ਉਸਮਾ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ, ਗੁਰਚਰਨਪ੍ਰੀਤ ਸਿੰਘ, ਰਘੁਬੀਰ ਸਿੰਘ ਮੰਡਲ ਪ੍ਰਧਾਨ, ਸਰਪੰਚ ਲਖਵਿੰਦਰ ਸਿੰਘ, ਗਗਨ ਰੰਧਾਵਾ, ਭੁਪਿੰਦਰ ਸਿੰਘ ਵਿੱਕੀ, ਸਰਪੰਚ ਕਿਰਪਾ ਸਿੰਘ, ਸੁਰਜੀਤ ਸਿੰਘ ਬੁਰਜ਼ ਪੂਹਲਾ, ਮਲਕੀਤ ਸਿੰਘ ਖੱਬੇ ਰਾਜਪੂਤਾਂ, ਅੰਗਰੇਜ਼ ਸਿੰਘ ਆਂਸਲ, ਸੋਭਾ ਸਿੰਘ, ਜਗਤਾਰ ਸਿੰਘ ਸਰਹਾਲੀ ਖੁਰਦ, ਪ੍ਰਗਟ ਸਿੰਘ ਸਖੀਰਾ, ਮਨਜੀਤ ਸਿੰਘ ਤੂਤ, ਅਮਰਜੀਤ ਸਿੰਘ ਸਰਹਾਲੀ, ਚਾਨਣ ਸਿੰਘ ਜੌੜਾ, ਹਾਕਮ ਸਿੰਘ, ਪਰਮਜੀਤ ਸਿੰਘ ਬੁਰਜ ਨੱਥੂਕੇ, ਪ੍ਰਗਟ ਸਿੰਘ ਬੂਹ, ਕੁਲਦੀਪ ਸਿੰਘ ਬੂਹ, ਸਤਨਾਮ ਸਿੰਘ, ਸਰਬਜੀਤ ਕੌਰ ਅਲੀਪੁਰ, ਸੁਖਵਿੰਦਰ ਸਿੰਘ ਕਿਰਤੋਵਾਲ, ਹਰਭਜਨ ਸਿੰਘ ਧਾਰੀਵਾਲ, ਪੰਜਾਬ ਸਿੰਘ, ਲਖਬੀਰ ਸਿੰਘ ਫੌਜੀ, ਸਤਪਾਲ ਸਿੰਘ ਸ਼ੇਰੋਂ, ਮਨੀ ਪੰਨਗੋਟਾ, ਹਰਜੀਤ ਸਿੰਘ ਲਾਡੀ ਸੋਹਾਵਾ, ਮਨਪ੍ਰੀਤ ਸਿੰਘ ਸੋਹਾਵਾ, ਜਗਜੀਤ ਸਿੰਘ ਠੱਠੀਆਂ ਖੁਰਦ, ਅਮਨ ਸਭਰਵਾਲ, ਸੋਨੂੰ ਭੋਲੂ ਆਦਿ ਹਾਜ਼ਰ ਸਨ।