ਕੇਂਦਰ ਸਰਕਾਰ ਦਾ ਸਮਾਜ ਨੂੰ ਨਿਰੋਗ ਬਨਾਉਣ ਤੇ ਸਵੈ-ਕਿੱਤੇ ਨਾਲ ਜੋੜਣ ਦਾ ਮਿਸ਼ਨ ਸ਼ਲਾਘਾਯੋਗ : ਸੰਧੂ
ਕੇਂਦਰ ਸਰਕਾਰ ਵੱਲੋਂ ਜਵਾਨੀ ਬਚਾਉਣ ਦੇ ਸਬੰਧ ’ਚ ਬਹੁਤ ਹੀ ਵਧੀਆ ਉਪਰਾਲਾ ਕਰਕੇ ਸਮਾਜ ਦੇ ਲੋਕਾਂ ਨੂੰ ਨਿਰੋਗ ਅਤੇ ਸਵੈ ਕਿੱਤਾ ਰੁਜ਼ਗਾਰ ਦਾ ਸੁਨਹਿਰੀ ਮੌਕਾ ਦਿੱਤਾ ਹੈ
Publish Date: Wed, 21 Jan 2026 07:46 PM (IST)
Updated Date: Thu, 22 Jan 2026 04:13 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਭਾਰਤ ਦੇਸ਼ ਦੇ ਲੋਕਾਂ ਨੂੰ ਮਿਲਾਵਟੀ, ਸੰਥੈਟਿਕ ਖਾਣ ਪਾਣ ਨਾਲ ਜਨਮ ਲੈ ਰਹੀਆਂ ਭਿਆਨਕ ਬੀਮਾਰੀਆਂ ਤੋਂ ਦੂਰ ਕਰਨ, ਸਵੈ ਕਿੱਤਾ ਰੁਜਗਾਰ ਦੇਣ ਤੇ ਸਮਾਜ ਨੂੰ ਨਿਰੋਗ ਬਨਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਹੁਤ ਹੀ ਕਾਰਗਰ ਤੇ ਸ਼ਲਾਘਾਯੋਗ ਕਦਮ ਪੁੱਟਦਿਆਂ ਸਰਹੱਦੀ ਜ਼ਿਲ੍ਹਾ ਵਿਕਾਸ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਸਮਾਜ ’ਚ ਨਵੀਂ ਕ੍ਰਾਂਤੀ ਤੇ ਜਾਗਰੂਕਤਾ ਆਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਤਰਨਤਾਰਨ ਵਿਖੇ ਵੱਖ-ਵੱਖ ਪਿੰਡਾਂ ਵਿਚੋਂ ਆਏ ਸਮਾਜ ਚਿੰਤਕਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਵਾਨੀ ਬਚਾਉਣ ਦੇ ਸਬੰਧ ’ਚ ਬਹੁਤ ਹੀ ਵਧੀਆ ਉਪਰਾਲਾ ਕਰਕੇ ਸਮਾਜ ਦੇ ਲੋਕਾਂ ਨੂੰ ਨਿਰੋਗ ਅਤੇ ਸਵੈ ਕਿੱਤਾ ਰੁਜ਼ਗਾਰ ਦਾ ਸੁਨਹਿਰੀ ਮੌਕਾ ਦਿੱਤਾ ਹੈ ਅਤੇ ਇਸ ਸਾਰੀ ਪ੍ਰੀਕਿਰਿਆ ’ਚ ਆਰਥਿਕ ਮੱਦਦ ਲਈ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬੈਂਕ ਤੋਂ ਕਰਜ਼ਾ ਦੁਆਉਣ ਤੱਕ ਦਾ ਸਾਥ ਦੇਣ ਦੀ ਜਾਣਕਾਰੀ ਵੀ ਦਿੱਤੀ। ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਦੁੱਧ ਦੇ ਕਾਰੋਬਾਰ ਤੋਂ ਇਲਾਵਾ ਬੀਐੱਸਐੱਫ ਲਈ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਵੀ ਸੁਸਾਇਟੀ ਪੂਰੀ ਤਰ੍ਹਾਂ ਨਾਲ ਮੱਦਦ ਲਈ ਸਾਥ ਦੇਣ ਦੀ ਪਾਬੰਦ ਹੋਵੇਗੀ। ਸੰਧੂ ਨੇ ਦੱਸਿਆ ਕਿ ਦੇਸ਼ ’ਚ ਜਮਾਂਖੋਰੀ ਤੇ ਮਿਲਾਵਟਖੋਰੀ ਦਾ ਧੰਦਾ ਕਰਨ ਵਾਲੇ ਦੇਸ਼ ਦੇ ਵੱਡੀ ਗਿਣਤੀ ’ਚ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ’ਤੇ ਖਿਲਵਾੜ ਕਰ ਰਹੇ ਹਨ ਅਤੇ ਸਾਡੀ ਨੌਜਵਾਨੀ ਪੂਰੀ ਤਰ੍ਹਾਂ ਨਾਲ ਇਸ ਮਾਰ ਹੇਠ ਆ ਰਹੀ ਹੈ। ਜਿਸ ਨੂੰ ਰੋਕਣ ਲਈ ਸਮਾਜ ਭਲਾਈ ਦੇ ਕੰਮਾਂ ’ਚ ਪਹਿਲ ਕਦਮੀ ਕਰਦਿਆਂ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਕਾਸ ਸੁਸਾਇਟੀ ਵੱਲੋਂ ਬੀੜਾ ਚੁੱਕ ਕੇ ਸਮਾਜ ਨੂੰ ਨਿਰੋਗ ਤੇ ਸਵੈ ਕਿੱਤਾ ਰੁਜ਼ਗਾਰ ਨਾਲ ਜੋੜਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂੰਈ, ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ, ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ, ਸਰਕਲ ਪ੍ਰਧਾਨ ਸਾਹਿਬ ਸਿੰਘ, ਸਰਕਲ ਪ੍ਰਧਾਨ ਦਿਲਬਾਗ ਸਿੰਘ, ਸਰਕਲ ਪ੍ਰਧਾਨ ਗੌਰਵ ਦੇਵਗਨ, ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ, ਸਰਕਲ ਪ੍ਰਧਾਨ ਜਥੇਦਾਰ ਖੁਸ਼ਪਿੰਦਰ ਸਿੰਘ, ਮਾਸਟਰ ਬਲਦੇਵ ਸਿੰਘ, ਦਲਜਿੰਦਰ ਸਿੰਘ ਖਾਲਸਾ, ਨਿਰਮਲ ਸਿੰਘ ਖਾਲਸਾ, ਡਾ. ਸੁਖਵੰਤ ਸਿੰਘ, ਜੱਸਾ ਸਿੰਘ ਪੰਜਵੜ, ਬਲਜਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਸੁਖਦੇਵ ਸਿੰਘ, ਗੁਰਮੀਤ ਸਿੰਘ, ਜਸਕਰਨ ਨਈਅਰ, ਸੋਨੂੰ ਮੂਸੇ, ਲੱਕੀ ਜੋਸ਼ੀ, ਬਾਬਾ ਸਰਵਨ ਸਿੰਘ ਮਾਲਚੱਕ, ਹਰਜਿੰਦਰ ਸਿੰਘ ਪੱਧਰੀ, ਕਾਲਾ ਸੋਹਲ, ਰਣਜੀਤ ਸਿੰਘ ਗੱਗਬੂਹਾ, ਕਰਮਜੀਤ ਸਿੰਘ ਗੱਗੋਬੂਹਾ, ਕਨਵਰਦੀਪ ਸਿੰਘ ਸਿੱਧਵਾਂ, ਗੁਰਜੰਟ ਸਿੰਘ ਨੂਰਪੁਰ, ਗੁਰਸੇਵਕ ਸਿੰਘ ਭੁੱਚਰ, ਜਗਜੀਤ ਸਿੰਘ ਕੋਟ ਧਰਮ ਚੰਦ, ਮਨਜੀਤ ਸਿੰਘ ਚੂਸਲੇਵੜ, ਬਲਦੇਵ ਮਸੀਹ ਭੋਜੀਆਂ, ਹਰਪਾਲ ਸਿੰਘ ਗੰਡੀਵਿੰਡ, ਸੋਨਾ ਭੁੱਚਰ ਤੋਂ ਇਲਾਵਾ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਦੇ ਉੱਦਮੀ ਅਤੇ ਸਮਾਜ ਚਿੰਤਕ ਲੋਕਾਂ ਨੇ ਵਧ-ਚੜ੍ਹ ਕੇ ਸ਼ਿਰਕਤ ਕੀਤੀ।