ਮਾਝਾ ਪਬਲਿਕ ਸਕੂਲ ’ਚ ਸੀਬੀਐੱਸਈ ਨੇ ‘ਹੈਪੀ ਕਲਾਸਰੂਮ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ
ਸੈਮੀਨਾਰ ਦੌਰਾਨ ਅਧਿਆਪਕਾਂ ਨਾਲ ਇੰਟਰਐਕਟਿਵ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
Publish Date: Sat, 10 Jan 2026 05:10 PM (IST)
Updated Date: Sun, 11 Jan 2026 04:03 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਪਬਲਿਕ ਸਕੂਲ ਵਿਖੇ ਸੀਬੀਐੱਸਈ ਦੀ ਅਗਵਾਈ ਹੇਠ ‘ਹੈਪੀ ਕਲਾਸਰੂਮ’ ਵਿਸ਼ੇ ’ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਮਕਸਦ ਅਧਿਆਪਕਾਂ ਨੂੰ ਵਿਦਿਆਰਥੀ-ਕੇਂਦਰਿਤ, ਸਕਾਰਾਤਮਕ ਤੇ ਖੁਸ਼ਹਾਲ ਸਿੱਖਣ ਮਾਹੌਲ ਸਿਰਜਣ ਲਈ ਜਾਗਰੂਕ ਕਰਨਾ ਸੀ। ਸੈਮੀਨਾਰ ’ਚ ਰੀਸੋਰਸ ਪਰਸਨ ਵਜੋਂ ਡਾ. ਰਾਖੀ ਪੁਰੀ ਤੇ ਹਰਲੀਨ ਰੇਹਲ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਹੈਪੀ ਕਲਾਸਰੂਮ ਦੇ ਅਵਧਾਰਣ, ਵਿਦਿਆਰਥੀਆਂ ਦੀ ਮਨੋਵਿਗਿਆਨਕ ਸਮਝ, ਤਣਾਅ-ਰਹਿਤ ਸਿੱਖਿਆ ਅਤੇ ਅਧਿਆਪਕ-ਵਿਦਿਆਰਥੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੌਰਾਨ ਅਧਿਆਪਕਾਂ ਨਾਲ ਇੰਟਰਐਕਟਿਵ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਅੰਤ ’ਚ ਸਕੂਲ ਪ੍ਰਿੰਸੀਪਲ ਡਾ. ਰਮਨ ਦੂਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਅਧਿਆਪਕਾਂ ਦੀ ਪੇਸ਼ਾਵਰ ਸਮੱਰਥਾ ਨੂੰ ਹੋਰ ਨਿਖਾਰਦੇ ਹਨ ਤੇ ਵਿਦਿਆਰਥੀਆਂ ਦੇ ਸਰਬੰਗੀ ਵਿਕਾਸ ਵਿਚ ਸਹਾਇਕ ਸਾਬਤ ਹੁੰਦੇ ਹਨ।