ਸ਼ਹੀਦ ਬਾਬਾ ਦੀਪ ਸਿੰਘ ਦੇ ਜੋੜ ਮੇਲੇ ਮੌਕੇ ਖੂਨਦਾਨ ਤੇ ਮੈਡੀਕਲ ਕੈਂਪ ਲਗਾਇਆ
ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੇ ਕਲੱਬ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ
Publish Date: Wed, 04 Feb 2026 05:21 PM (IST)
Updated Date: Thu, 05 Feb 2026 04:05 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਬਾਬਾ ਦੀਪ ਸਿੰਘ ਖੂਨਦਾਨ ਐਂਡ ਵੈਲਫੇਅਰ ਕਲੱਬ ਭਿੱਖੀਵਿੰਡ ਵਲੋਂ ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਪਿੰਡ ਪਹੁਵਿੰਡ ਵਿਖੇ ਸਲਾਨਾ ਜੋੜ ਮੇਲੇ ਮੌਕੇ ਦੋ ਰੋਜ਼ਾ ਖੂਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਮੌਕੇ ਕਲੱਬ ਮੈਂਬਰਾਂ ਸਮੇਤ ਅਨੇਕਾਂ ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ, ਉਥੇ ਕਲੱਬ ਵਲੋਂ ਡਾ.ਪ੍ਰੋਮੀ ਮਹਿਤਾ ਹਸਪਤਾਲ ਭਿੱਖੀਵਿੰਡ ਦੇ ਵਿਸ਼ੇਸ਼ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਲੋਕਾਂ ਨੂੰ ਚੈਕਅੱਪ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਬਾਬਾ ਦੀਪ ਸਿੰਘ ਖੂਨਦਾਨ ਐਂਡ ਵੈਲਫੇਅਰ ਕਲੱਬ ਦੇ ਸੇਵਾਦਾਰ ਗੁਰਵਿੰਦਰ ਸਿੰਘ ਸਦਿਉੜਾ, ਜਗਮੀਤ ਸਿੰਘ ਗੋਲ੍ਹਣ, ਜਸਮੀਤ ਸਿੰਘ ਗੋਲ੍ਹਣ, ਜਰਮਨਜੀਤ ਸਿੰਘ ਗਿੱਲ ਵਲੋਂ ਕੈਂਪ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇਂ ਪੰਜਾਬ ਮੰਡੀ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਸੰਧੂ, ਜਗਰੂਪ ਸਿੰਘ ਢਿੱਲੋਂ ਯੂਐੱਸਏ, ਲਵਪ੍ਰੀਤ ਢਿਲੋਂ, ਜਸਪ੍ਰੀਤ ਸਿੰਘ ਰੱਬ, ਏਕਮ ਚੀਮਾ, ਕ੍ਰਿਸ਼਼ ਢਿੱਲੋ, ਮੰਨਾ ਢਿੱਲੋ, ਡਾ.ਪ੍ਰੋਮੀ ਮਹਿਤਾ, ਡਾ.ਮੋਹਿਤ ਮਹਿਤਾ, ਡਾ.ਲਵਪ੍ਰੀਤ ਸਿੰਘ, ਸਾਹਿਲ ਕੁਮਾਰ, ਮਾਸਟਰ ਸੰਦੀਪ ਕੁਮਾਰ, ਰਾਗੀ ਭਾਈ ਸੁਖਪਾਲ ਸਿੰਘ, ਭਾਈ ਗੁਰਦਿਆਲ ਸਿੰਘ, ਦਲਜੀਤ ਸਿੰਘ, ਪ੍ਰਭਸ਼ਰਨ ਫਾਊਂਡੇਸ਼ਨ, ਮੰਨੂ ਭਗਤ, ਸੁਖ ਨਾਰਲਾ, ਬਲਦੇਵ ਸਿੰਘ ਭਗਵਾਨਪੁਰਾ, ਗੁਰਪ੍ਰੀਤ ਸਿੰਘ, ਬਾਬਾ ਸੁਖਚੈਨ ਸਿੰਘ ਲਖਣਾ, ਦਰਬਾਰਾ ਸਿੰਘ ਗਿੱਲ, ਮਾਸਟਰ ਧੀਰਜ ਮਹਿਤਾ, ਗੋਰਾ ਮੈਡੀਕਲ ਸਟੋਰ, ਅਰਸ਼ ਪਹੁਵਿੰਡ, ਬਲੱਡ ਬੈਂਕ ਟੀਮ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਵਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕਰਦਿਆਂ ਗੁਰਵਿੰਦਰ ਸਿੰਘ ਸਦਿਉੜਾ ਤੇ ਜਗਮੀਤ ਸਿੰਘ ਗੋਲ੍ਹਣ ਨੇ ਕਿਹਾ ਕਿ ਕਲੱਬ ਵਲੋਂ ਬੀਤੇਂ ਕਈ ਸਾਲਾਂ ਤੋਂ ਲੋੜ੍ਹਵੰਦ ਮਰੀਜ਼ਾਂ ਨੂੰ ਐਮਰਜੈਂਸੀ ਸਮੇਂ ਬਿਨ੍ਹਾਂ ਡੋਨਰ ਦੇ ਬਲੱਡ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਕਲੱਬ ਦੇ ਮੈਂਬਰ ਖੁਦ ਵੀ ਐਮਰਜੈਂਸੀ ਸਮੇਂ ਖੂਨਦਾਨ ਕਰਕੇ ਸਮਾਜ ਪ੍ਰਤੀ ਆਪਣੇ ਬਣਦੇ ਫਰਜ਼ ਅਦਾ ਕਰ ਰਹੇ ਹਨ। ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੇ ਕਲੱਬ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ ਅਤੇ ਨੌਜਵਾਨਾਂ ਨੂੰ ਐਸੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਡਾ.ਮੇਹਰ ਸਿੰਘ, ਸਾਜਨ ਸ਼ਰਮਾ ਖਾਲੜਾ, ਰਣਜੀਤ ਸਿੰਘ ਲੱਕੀ, ਗੁਰਵਿੰਦਰ ਸਿੰਘ ਧੁੰਨਾ, ਅਮਰਰਾਜ ਸਿੰਘ ਰਾਜਾ, ਤਜਿੰਦਰ ਸਿੰਘ ਛੀਨਾ, ਪਵਨਦੀਪ ਸਿੰਘ ਪਹੁਵਿੰਡ, ਰੰਗਾ ਸਿੰਘ ਬਿਜਲੀ ਵਾਲੇ, ਰਵਿੰਦਰ ਸਿੰਘ ਰਿੱਕੀ, ਦਲਜੀਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜਰ ਸਨ।