ਨੌਜਵਾਨ ਵੱਲੋਂ ਦਾਨ ਕੀਤਾ ਖੂਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ :ਬਾਬਾ ਅਨੰਦ ਗਿਰੀ ਮਹਾਰਾਜ
ਆਨੰਦ ਹਾਰਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਬਲੱਡ ਸੈਂਟਰ ਭਿੱਖੀਵਿੰਡ ਦੇ ਡਾ. ਹਰਸ਼ ਮਹਿਤਾ, ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਵੱਲੋਂ ਸੇਵਾਵਾਂ ਨਿਭਾਈਆਂ
Publish Date: Sun, 25 Jan 2026 07:10 PM (IST)
Updated Date: Mon, 26 Jan 2026 04:13 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਸ਼ਿਵਰਾਤਰੀ ਮੇਲੇ ਮੌਕੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਬਾਨੀ ਮਰਹੂਮ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਕਾਨੂੰਗੋ ਦੀ ਨਿੱਘੀ ਯਾਦ ’ਚ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪੱਟੀ ਅਤੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਵਲੋਂ ਸਾਂਝੇ ਤੌਰ ’ਤੇ ਸੰਨਿਆਸ ਆਸ਼ਰਮ ਹਰੀ ਹਰ ਰੋਹੀ ਮੰਦਰ ਪੱਟੀ ਵਿਖੇ ਕਾਂਸ਼ੀ ਦੇ ਥਾਣਾ ਪਤੀ ਬਾਬਾ ਆਨੰਦ ਗਿਰੀ ਮਹਾਰਾਜ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਾਇਆ ਗਿਆ। ਬਾਬਾ ਆਨੰਦ ਗਿਰੀ ਮਹਾਰਾਜ ਵਲੋਂ ਸ਼ਿਵ ਭਗਤਾਂ ਅਤੇ ਖੂਨਦਾਨ ਕਮੇਟੀ ਦੇ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਕੈਂਪ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਅਸ਼ਟ ਕੋਛੜ ਮਹਾਰਾਜ, ਮਹੰਤ ਸੰਧਿਆ ਗਿਰੀ ਮਹਾਰਾਜ, ਜੋਧਪੁਰ ਮੰਡਲ ਦੇ ਮਹੰਤ ਗਜਾ, ਆਨੰਦ ਗਿਰੀ ਮਹਾਰਾਜ, ਗੌਰਵ ਗਿਰੀ, ਰੋਹਿਤ ਅਨੰਦ ਗਿਰੀ ਹਰਿਦੁਆਰ ਵਾਲੇ ਤੇ ਬਾਬਾ ਆਨੰਦ ਗਿਰੀ ਤੇ ਪ੍ਰਭਾਕਰ ਗਿਰੀ ਵੀ ਮੌਜੂਦ ਸਨ। ਇਸ ਮੌਕੇ ਬਾਬਾ ਅਨੰਦ ਗਿਰੀ ਮਹਾਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਹੂਮ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਵੱਲੋਂ ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ ਦਾ ਗਠਨ ਕਰ ਕੇ ਨਿਸ਼ਕਾਮ ਸੇਵਾਵਾਂ ਨਿਭਾਈਆਂ ਹਨ। ਹਰੇਕ ਸਾਲ ਸ਼ਿਵਰਾਤਰੀ ਮੇਲੇ ਮੌਕੇ ਉਨ੍ਹਾਂ ਦੀ ਨਿੱਘੀ ਯਾਦ ’ਚ ਖੂਨਦਾਨ ਕੈਂਪ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਖੂਨਦਾਨ ਇਕ ਮਹਾਨ ਦਾਨ ਹੈ, ਨੌਜਵਾਨ ਵੱਲੋਂ ਦਾਨ ਕੀਤਾ ਖੂਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ। ਇਸ ਮੌਕੇ ਆਨੰਦ ਹਾਰਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਬਲੱਡ ਸੈਂਟਰ ਭਿੱਖੀਵਿੰਡ ਦੇ ਡਾ. ਹਰਸ਼ ਮਹਿਤਾ, ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਵੱਲੋਂ ਸੇਵਾਵਾਂ ਨਿਭਾਈਆਂ। ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ ਸਪੁੱਤਰ ਮਰਹੂਮ ਵਿਨੋਦ ਕੁਮਾਰ ਸ਼ਰਮਾ ਕਾਨੂੰਗੋ ਅਤੇ ਸ਼ਿਵ ਸਹਾਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਵਲੋਂ ਖੂਨਦਾਨੀਆਂ ਨੂੰ ਯਾਦਗਾਰੀ ਮੋਮੈਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅੱਜ ਦੇ ਇਸ ਖੂਨਦਾਨ ਕੈਂਪ ’ਚ ਨੌਜਵਾਨਾਂ ਵਲੋਂ 45 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਜਤਿਨ ਸ਼ਰਮਾ ਪਟਵਾਰੀ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਮਨੁੱਖੀ ਸੇਵਾ ਦਾ ਇਹ ਸਭ ਤੋਂ ਵੱਡਾ ਕਾਰਜ ਹੈ ਜੋ ਇਨ੍ਹਾਂ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਦੁਆਰਾ ਕੀਤਾ ਖੂਨਦਾਨ ਲੋੜਵੰਦ ਲੋਕਾਈ ਦੇ ਵਾਸਤੇ ਸੰਜੀਵਨੀ ਬੂਟੀ ਦੇ ਰੂਪ ਵਿਚ ਕੰਮ ਆਵੇਗਾ। ਇਸ ਮੌਕੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪੱਟੀ ਚੇਅਰਮੈਨ ਡਾ. ਰਾਜੇਸ਼ ਭਾਰਤਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ, ਪ੍ਰਧਾਨ ਸੁਮਨ ਭੱਲਾ, ਐਡਵਾਈਜ਼ਰ ਰਮਨ ਸੂਦ, ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ, ਵਿੱਤ ਸਕੱਤਰ ਸੋਨੂੰ ਬੇਦੀ, ਸਕੱਤਰ ਕੇਸ਼ਵ ਦੇਵਗਨ, ਭਵਨ ਕੁਮਾਰ ਟਾਹ, ਵਿਜੇ ਕੁਮਾਰ, ਸਮਾਜ ਸੇਵੀ ਅਨੂੰ ਸ਼ਰਮਾ, ਰਕੇਸ਼ ਕੁਮਾਰ, ਕਾਮਰੇਡ ਅਜੈ ਕੁਮਾਰ ਸ਼ਰਮਾ, ਮਨਦੀਪ ਸਿੰਘ, ਸੁਰਿੰਦਰ ਸਿੰਘ, ਰਾਜਵਿੰਦਰ ਸਿੰਘ ਪੈਰੀ, ਮਾਸਟਰ ਸੁਖਦੇਵ ਰਾਜ ਸ਼ਰਮਾ, ਜਗਦੀਪ ਪੇਂਟਰ, ਵਿੱਕੀ ਗਣਪਤੀ, ਜੋਨੀ ਬੇਦੀ, ਰਾਹੁਲ ਮਹਿਤਾ, ਗੌਤਮ, ਰਧੂ ਰਾਮ, ਰਘੂ, ਰਾਜੇਸ਼ ਸਭਰਵਾਲ, ਪੰਡਿਤ ਤਰੁੰਨ ਜੀ, ਮਨੂੰ ਸ਼ਰਮਾ, ਰਵੀ, ਅੰਮ੍ਰਿਤ ਕੁਮਾਰ, ਸੱਤਾ, ਅਮਨ ਭਸੀਨ, ਵਿਕਰਾਂਤ ਪੁਰੀ ਚੀਨੂ, ਜਿੰਮੀ, ਮੋਂਟੀ, ਗਗਨਦੀਪ, ਗੁਲਸ਼ਨ, ਪਾਸੀ, ਗੋਤਮ ਭਸੀਨ, ਦੇਵਾਂਸੂ ਤੇਜੀ, ਬਾਉ ਵਿਜੇ, ਅੰਕੁਸ਼ ਜੈਨ, ਦੀਪਕ ਮਹਿਤਾ, ਅਨੂੰ ਸ਼ਰਮਾ ਸਮਾਜ ਸੇਵੀ, ਵਿਨੋਦ ਗੱਪਾ, ਨੀਤਨ ਜੈਨ, ਅਜੈ ਸ਼ਰਮਾ, ਨੀਤਨ ਜੈਨ, ਮਨਦੀਪ ਸਿੰਘ, ਐਂਡ ਸੁਰਿੰਦਰ ਸਿੰਘ, ਪ੍ਰਿੰਸੀਪਲ ਜਸਬੀਰ ਕੌਰ, ਕਮਲਾ ਦੇਵੀ, ਕੇਸ਼ਵ ਦੇਵਗਨ, ਵਿਜੇ ਕੁਮਾਰ ਘਰਿਆਲੇ ਵਾਲੇ ਆਦਿ ਹਾਜ਼ਰ ਸਨ।