ਬਿੱਲਾ ਸ਼ੇਰੋਂ ਨੇ ਸਾਜੂਦੀਪ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਸਾਂਝਾ
ਨੌਜਵਾਨ ਸਾਜੂਦੀਪ ਸਿੰਘ ਦਾ ਅਕਾਲ ਚਲਾਣਾ ਇਕ ਅਸਹਿ ਘਾਟ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
Publish Date: Sat, 04 Apr 2026 06:17 PM (IST)
Updated Date: Sun, 05 Apr 2026 04:07 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਫ਼ਤਿਆਬਾਦ ਤੋਂ ਵਰਿੰਦਰ ਸਿੰਘ ਹੈਪੀ ਟੈਂਟ ਵਲਿਆਂ ਦੇ ਨੌਜਵਾਨ ਪੁੱਤਰ ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ ਤੇ ਰਜਿੰਦਰ ਸਿੰਘ ਰਾਜੂ ਦੇ ਭਤੀਜੇ ਨੌਜਵਾਨ ਸਾਜੂਦੀਪ ਸਿੰਘ ਦੇ ਪਿਛਲੇ ਦਿਨੀਂ ਅਚਾਨਕ ਹੋਏ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਅਕਾਲੀ ਆਗੂ ਅਵਤਾਰ ਸਿੰਘ ਬਿੱਲਾ ਸ਼ੇਰੋਂ ਉਨ੍ਹਾਂ ਦੇ ਗ੍ਰਹਿ ਫ਼ਤਿਆਬਾਦ ਵਿਖੇ ਪਹੁੰਚੇ। ਇਸ ਮੌਕੇ ਅਕਾਲੀ ਆਗੂ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਨੌਜਵਾਨ ਸਾਜੂਦੀਪ ਸਿੰਘ ਦਾ ਅਕਾਲ ਚਲਾਣਾ ਇਕ ਅਸਹਿ ਘਾਟ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ‘ਵਾਹਿਗੁਰੂ’ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ। ਇਸ ਮੌਕੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ ਤੋਂ ਇਲਾਵਾ ਸਿਕੰਦਰ ਸਿੰਘ ਵਰਾਣਾ, ਰਾਜਾ ਸਰਪੰਚ ਭੈਲ, ਬਲਦੇਵ ਸਿੰਘ ਸ਼ੈਲਰ ਵਾਲੇ, ਬਲਦੇਵ ਸਿੰਘ ਟੈਂਟ ਵਾਲੇ, ਪ੍ਰਧਾਨ ਜਸਬੀਰ ਸਿੰਘ ਬਿੱਲਾ, ਕੁਲਦੀਪ ਸਿੰਘ ਭਰੋਵਾਲ, ਨਵਦੀਪ ਸਿੰਘ ਨਵ, ਡਾਕਟਰ ਮਨਜੀਤ ਸਿੰਘ, ਸੁਖਪਾਲ ਸਿੰਘ ਕਾਨੂੰਨਗੋ, ਨੰਬਰਦਾਰ ਸੰਤੋਖ ਸਿੰਘ, ਜਗਦੀਸ਼ ਸਿੰਘ ਭਰੋਵਾਲ, ਸੰਦੀਪ ਸਿੰਘ ਟੈਂਟ ਵਾਲੇ, ਬਲਜੀਤ ਸਿੰਘ ਗੁਰੂ ਕਿਰਪਾ ਵਾਲੇ, ਟੋਨੀ ਸਰਪੰਚ, ਗੁਰਲਾਭ ਸਿੰਘ ਸ਼ਾਹਪੁਰਾ, ਜਸਵੰਤ ਸਿੰਘ ਸਰਪੰਚ ਵਰਾਣਾ, ਸਾਬਕਾ ਸਰਪੰਚ ਸੁਲੱਖਣ ਸਿੰਘ ਭੈਲ, ਸਕੱਤਰ ਸਿੰਘ, ਗੁਰਦੇਵ ਸਿੰਘ ਬਾਠ, ਜੰਗਸ਼ੇਰ ਸਿੰਘ, ਹਰਜਿੰਦਰ ਸਿੰਘ ਪਵਾਰ, ਹੀਰਾ ਸਿੰਘ ਬਾਠ, ਲਖਵਿੰਦਰ ਸਿੰਘ, ਜੁਗਰਾਜ ਸਿੰਘ ਯੂਪੀ ਆਦਿ ਹਾਜ਼ਰ ਸਨ।