Big Breaking : ਕਸਬਾ ਪੱਟੀ ’ਚ ਨੌਜਵਾਨ ਨੇ ਵਿਆਹੁਤਾ ਨੂੰ ਮਾਰੀ ਗੋਲ਼ੀ, ਹਾਲਤ ਗੰਭੀਰ
ਕਸਬਾ ਪੱਟੀ ’ਚ ਸ਼ਨਿਚਰਵਾਰ ਸ਼ਾਮ ਨੂੰ ਇਕ ਨੌਜਵਾਨ ਨੇ ਆਪਣੇ ਹੀ ਮੁਹੱਲੇ ਦੀ ਵਿਆਹੁਤਾ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨੂੰ ਗੰਭੀਰ ਹਾਲਤ ਵਿਚ ਪੱਟੀ ਦੇ ਹਸਪਤਾਲ ਲਿਜਾਇਆ ਗਿਆ। ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
Publish Date: Sat, 21 Feb 2026 06:53 PM (IST)
Updated Date: Sat, 21 Feb 2026 06:55 PM (IST)
ਕੇਪੀ ਗਿੱਲ•ਪੰਜਾਬੀ ਜਾਗਰਣ, ਪੱਟੀ : ਕਸਬਾ ਪੱਟੀ ’ਚ ਸ਼ਨਿਚਰਵਾਰ ਸ਼ਾਮ ਨੂੰ ਇਕ ਨੌਜਵਾਨ ਨੇ ਆਪਣੇ ਹੀ ਮੁਹੱਲੇ ਦੀ ਵਿਆਹੁਤਾ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨੂੰ ਗੰਭੀਰ ਹਾਲਤ ਵਿਚ ਪੱਟੀ ਦੇ ਹਸਪਤਾਲ ਲਿਜਾਇਆ ਗਿਆ। ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।ਦੂਜੇ ਪਾਸੇ ਮੌਕੇ ਉੱਪਰ ਪੁੱਜੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਾਮ ਕਰੀਬ ਸਾਢੇ 5 ਵਜੇ ਪੱਟੀ ਦੀ ਵਾਰਡ ਨੰਬਰ 14 ’ਚ ਰਹਿੰਦੀ 21 ਸਾਲਾ ਰੂਬੀ ਪਤਨੀ ਅੰਸ਼ ਨੂੰ ਇਸੇ ਮੁਹੱਲੇ ਦੇ ਹੀ ਇਕ ਨੌਜਵਾਨ ਨੇ ਮੂੰਹ ਉੱਪਰ ਗੋਲ਼ੀ ਮਾਰੀ, ਜੋ ਸਿਰ ਵਿੱਚੋਂ ਆਰ ਪਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲੇ ਜ਼ਖ਼ਮੀ ਵਿਆਹੁਤਾ ਨੂੰ ਤੁਰੰਤ ਪੱਟੀ ਦੇ ਹਸਪਤਾਲ ਲੈ ਗਏ, ਪਰ ਉਸਦੀ ਗੰਭੀਰ ਹਾਲਤ ਦੇ ਚੱਲਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿਥੇ ਉਸਦਾ ਇਲਾਜ ਸ਼ੁਰੂ ਹੋ ਗਿਆ ਹੈ।