ਭੁਪਿੰਦਰ ਸਿੰਘ ਮਰਹਾਣਾ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ, ਨਵਕਿਰਨ ਸਿੰਘ ਜਨਰਲ ਸਕੱਤਰ ਚੁਣੇ
ਵਕਿਰਨ ਸਿੰਘ ਸੰਧੂ ਨੇ ਜਥੇਬੰਦੀ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ ਤੇ ਉਸ ਰਿਪੋਰਟ ’ਤੇ ਕਾਫੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।
Publish Date: Tue, 27 Jan 2026 04:15 PM (IST)
Updated Date: Wed, 28 Jan 2026 04:01 AM (IST)

ਪੰਜਾਬ ਰਾਜ ਫਾਰਮੇਸੀ ਆਫ਼ੀਸਰ ਐਸੋਸੀਏਸ਼ਨ ਦੀ ਜ਼ਿਲ੍ਹਾ ਬਾਡੀ ਦੀ ਚੋਣ ਹੋਈ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਰਾਜ ਫਾਰਮੇਸੀ ਆਫ਼ੀਸਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਤਰਨਤਾਰਨ ਦੀ ਜ਼ਿਲ੍ਹਾ ਬਾਡੀ ਦੀ ਚੋਣ ਸਮੂਹ ਫਾਰਮੇਸੀ ਅਫ਼ਸਰਾਂ, ਸੀਨੀਅਰ ਫਾਰਮੇਸੀ ਅਫਸਰਾਂ ਦੀ ਹਾਜ਼ਰੀ ’ਚ ਸੰਪੰਨ ਹੋਈ। ਜਿਸ ’ਚ ਅਸ਼ੋਕ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਤੇ ਅਮਰਿੰਦਰ ਜੀਤ ਸਿੰਘ ਜਨ ਸਕੱਤਰ ਜ਼ਿਲ੍ਹਾ ਕਪੂਰਥਲਾ ਬਤੌਰ ਸੂਬਾ ਨਿਗਰਾਨ ਸ਼ਾਮਲ ਹੋਏ। ਉਨ੍ਹਾਂ ਦੀ ਨਿਗਰਾਨੀ ਹੇਠ ਤਰਨਤਾਰਨ ਜ਼ਿਲ੍ਹੇ ਦੇ ਸਮੂਹ ਫਾਰਮੇਸੀ ਅਫ਼ਸਰਾਂ ਨੇ ਸਰਬ ਸੰਮਤੀ ਨਾਲ ਭੁਪਿੰਦਰ ਸਿੰਘ ਸੰਧੂ ਮਰਹਾਣਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ, ਨਵਕਿਰਨ ਸਿੰਘ ਘਰਿਆਲਾ ਜਨਰਲ ਸਕੱਤਰ, ਬਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆ ਵਿੱਤ ਸਕੱਤਰ, ਮਨਜੀਤ ਰਾਏ ਕੈਰੋ ਆਡੀਟਰ, ਪ੍ਰਭਜੋਤ ਕੌਰ ਸਰਹਾਲੀ ਮੁੱਖ ਸਲਾਹਕਾਰ, ਰਣਜੀਤ ਸਿੰਘ ਬਾਠ ਮੀਤ ਪ੍ਰਧਾਨ, ਅਰਵਿੰਦਰ ਸਿੰਘ ਖਡੂਰ ਸਾਹਿਬ ਸੀਨੀਅਰ ਮੀਤ ਪ੍ਰਧਾਨ, ਵਰਿੰਦਰਪਾਲ ਸਿੰਘ ਭਾਟੀਆ ਜੁਆਇੰਟ ਸਕੱਤਰ, ਟਵਿੰਕਲ ਮੀਆਂ ਵਿੰਡ ਪ੍ਰੈੱਸ ਸਕੱਤਰ, ਨਵਦੀਪ ਸਿੰਘ ਕਸੇਲ ਪਰਾਪੇਗੰਡਾ ਸਕੱਤਰ ਤੇ ਨਵਦੀਪ ਸਿੰਘ ਸੁਰਸਿੰਘ ਜਥੇਬੰਦਕ ਸਕੱਤਰ ਚੁਣੇ ਗਏ। ਇਸ ਤੋਂ ਪਹਿਲਾਂ ਨਵਕਿਰਨ ਸਿੰਘ ਸੰਧੂ ਨੇ ਜਥੇਬੰਦੀ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ ਤੇ ਉਸ ਰਿਪੋਰਟ ’ਤੇ ਕਾਫੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਪਿਛਲੀ ਜਥੇਬੰਦੀ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਚੁਣਨ ਦਾ ਸੱਦਾ ਸਮੂਹ ਹਾਜ਼ਰ ਫਾਰਮੇਸੀ ਅਫ਼ਸਰਾਂ ਨੂੰ ਦਿੱਤਾ। ਉਪਰੰਤ ਸਰਬਸੰਮਤੀ ਨਾਲ ਚੋਣ ਹੋਈ, ਉਕਤ ਅਹੁਦੇਦਾਰਾਂ ਨੂੰ ਵਧਾਈ ਦੇਣ ਵਾਲਿਆਂ ’ਚ ਵਿਸ਼ੇਸ਼ ਤੌਰ ‘ਤੇ ਸਾਬਕਾ ਸੂਬਾ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸਾਬਕਾ ਪ੍ਰਧਾਨ ਤਰਨਤਾਰਨ ਵਿਜੇ ਨਾਇਕ ਪੱਟੀ, ਸਾਬਕਾ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ ਪੱਟੀ, ਅਰਮਿੰਦਰ ਕੌਰ, ਨਵਦੀਪ ਕੌਰ, ਜਸਕੀਰਤ ਸਿੰਘ, ਪ੍ਰਬਜੋਤ ਕੌਰ ਸਰਹਾਲੀ ਚਾਰੂ ਝਬਾਲ, ਇੰਦਰਜੀਤ ਘਰਿਆਲਾ, ਜੁਲਕਾ ਖੇਮਕਰਨ ਅਮਰਿੰਦਰ ਕਸੇਲ, ਜੈਸਮੀਨ ਕੌਰ, ਨਵਜੋਤ ਕੌਰ, ਰਾਹੁਲ ਕਸੇਲ ਅਤੇ ਹੋਰ ਵੱਖ-ਵੱਖ ਬਲਾਕਾਂ ਵਿਚੋਂ ਫਾਰਮੇਸੀ ਅਫ਼ਸਰ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਫਾਰਮੇਸੀ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਸਾਰਿਆਂ ਹੀ ਬੁਲਾਰਿਆਂ ਨੇ ਜਿੱਥੇ ਇਸ ਜਮਹੂਰੀ ਤਰੀਕੇ ਨਾਲ ਚੁਣੀ ਜਾਣ ਵਾਲੀ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉੱਥੇ ਹੀ ਪਿਛਲੇ ਸਮੇਂ ਸੰਘਰਸ਼ ’ਚ ਆਈ ਖੜੋਤ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਅਖੀਰ ’ਚ ਭੁਪਿੰਦਰ ਸਿੰਘ ਸੰਧੂ ਪ੍ਰਧਾਨ ਤੇ ਨਵਕਿਰਨ ਸਿੰਘ ਘਰਿਆਲਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ ਤੇ ਫਾਰਮੇਸੀ ਵਰਗ ਦੀ ਮਾਣ ਮਰਿਯਾਦਾ ਨੂੰ ਬਹਾਲ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।