ਬਸੰਤ ਪੰਚਮੀ ਮੌਕੇ ਮੰਦਰ ’ਚ ਹੋਵੇਗਾ ਭੂਮੀ ਪੂਜਨ : ਬਾਬਾ ਅਨੰਦ ਗਿਰੀ ਮਹਾਰਾਜ
ਸਮਾਗਮ ’ਚ ਦੇਸ਼ਾਂ-ਵਿਦੇਸ਼ਾਂ ਤੋਂ ਸੰਤ-ਸਮਾਜ ਸ਼ਮੂਲੀਅਤ ਕਰੇਗਾ। ਜਿਨ੍ਹਾਂ ਦੇ ਠਹਿਰਾਅ ਲਈ ਪ੍ਰਬੰਧ ਕੀਤੇ ਗਏ ਹਨ।
Publish Date: Sun, 18 Jan 2026 06:44 PM (IST)
Updated Date: Mon, 19 Jan 2026 04:15 AM (IST)

-ਮਹਾ ਸ਼ਿਵਰਾਤਰੀ ਮੇਲਾ-2026 ਸਬੰਧੀ ਚੱਲ ਰਹੀਆ ਤਿਆਰੀਆਂ -ਪੱਟੀ ’ਚ 21 ਦਿਨ ਚੱਲੇਗਾ ਕੁੰਭ ਮੇਲਾ, ਦੇਸ਼ਾ-ਵਿਦੇਸ਼ਾ ’ਚੋ ਆਉਣਗੇ ਸੰਤ ਸਮਾਜ ਦੇ ਲੋਕ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਸੰਨਿਆਸ ਆਸ਼ਰਮ ਹਰੀ ਹਰ ਰੋਹੀ ਮੰਦਰ ਪੱਟੀ ਵਿਖੇ ਫਰਵਰੀ ਮਹੀਨੇ ’ਚ ਮਨਾਏ ਜਾਣ ਵਾਲੇ ਮਹਾ ਸ਼ਿਵਰਾਤਰੀ ਮੇਲੇ ਦੇ ਤਿਉਹਾਰ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧੀ ਕਾਸ਼ੀ ਦੇ ਥਾਣਾਪਤੀ ਮਹੰਤ ਬਾਬਾ ਆਨੰਦਗਿਰੀ ਮਹਾਰਾਜ ਸੰਨਿਆਸ ਆਸ਼ਰਮ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਹਰੀ ਹਰ ਰੋਹੀ ਮੰਦਰ ਪੱਟੀ ਨੇ ਦੱਸਿਆ ਕਿ ਅਜੂਨਾ ਅਖਾੜੇ ਦੇ ਸੰਗਰਕਸ਼ਕ ਅਖਿਲ ਭਾਰਤੀਏ ਅਖਾੜਾ ਪ੍ਰੀਸ਼ਦ ਦੇ ਮਹਾਮੰਤਰੀ ਸ੍ਰੀ ਮਹੰਤ ਪਰਮ ਪੂਜੀਏ ਗੁਰੂਦੇਵ ਸ੍ਰੀ ਹਰੀ ਗਿਰੀ ਮਹਾਰਾਜ ਦੀ ਛਤਰ ਛਾਇਆ ਹੇਠ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੇ ਹੀ ਧੂਮ ਧਾਮ ਤੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮਾਂ ਦੀ ਸ਼ੁਰੂਆਤ 23 ਜਨਵਰੀ ਨੂੰ ਬਸੰਤ ਪੰਚਮੀ ਮੌਕੇ ਭੂਮੀ ਪੂਜਨ ਕਰ ਕੇ ਕੀਤੀ ਜਾਵੇਗੀ। ਜਿਸ ਲਈ ਸ਼ਹਿਰ ਦੇ ਸੰਤ ਸਮਾਜ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ ਵੱਲੋਂ ਖ਼ੂਨਦਾਨ ਕੈਂਪ ਲਾਇਆ ਜਾਵੇਗਾ। ਇਸ ਤੋਂ ਇਲਾਵਾ 2 ਤੋਂ 10 ਫਰਵਰੀ ਤੱਕ ਲਗਾਤਾਰ 8 ਦਿਨ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਤੇ 2 ਤੋਂ 12 ਫਰਵਰੀ ਤੱਕ ਪ੍ਰਭਾਤ ਫੇਰੀਆਂ ਆਰੰਭ ਹੋਣਗੀਆਂ। 6 ਫਰਵਰੀ ਨੂੰ ਸ਼ਿਵ ਪਰਿਵਾਰ ਮੂਰਤੀ ਸਥਾਪਨਾ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਅੱਖਾਂ ਦਾ ਮੈਡੀਕਲ ਕੈਂਪ, 11 ਫਰਵਰੀ ਨੂੰ ਭਗਵਾਨ ਸ਼ੰਕਰ ਜੀ ਦੀ ਸ਼ਗਨ ਰਸਮ, 12 ਫਰਵਰੀ ਨੂੰ ਮਹਿੰਦੀ ਦੀ ਰਸਮ ਮਾਤਾ ਬਗਲਾਮੁਖੀ ਮੰਦਰ ਪੱਟੀ ਸੋਭਾ ਯਾਤਰਾ ਦੇ ਰੂਪ ’ਚ ਸੰਗਤ ਜਾਵੇਗੀ ਤੇ 14 ਫਰਵਰੀ ਨੂੰ ਸ਼ਹਿਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 15 ਫਰਵਰੀ ਨੂੰ ਮਹਾ ਸ਼ਿਵਰਾਤਰੀ ਦਾ ਤਿਉਹਾਰ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਅਗਲੇ ਦਿਨ ਪੂਰਨ ਆਹੂਤੀ ਤੇ 17 ਫਰਵਰੀ ਨੂੰ ਕਬੱਡੀ ਸਮੇਤ ਲੋੜਵੰਦ ਪਰਿਵਾਰਾਂ ਦੀ ਸੇਵਾ ਦੇ ਵੱਡੇ ਕਾਰਜ ਹੋਣਗੇ। ਸਮਾਗਮ ’ਚ ਦੇਸ਼ਾਂ-ਵਿਦੇਸ਼ਾਂ ਤੋਂ ਸੰਤ-ਸਮਾਜ ਸ਼ਮੂਲੀਅਤ ਕਰੇਗਾ। ਜਿਨ੍ਹਾਂ ਦੇ ਠਹਿਰਾਅ ਲਈ ਪ੍ਰਬੰਧ ਕੀਤੇ ਗਏ ਹਨ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆੰ ਪਹਾੜੀ ਦੇ ਦੁਆਲੇ ਜਗ੍ਹਾ ਨੂੰ ਖੁੱਲ੍ਹਾ ਕੀਤਾ ਗਿਆ। ਸੰਗਤ ਘੁੰਮ ਕੇ ਦੂਸਰੀ ਤਰਫ਼ ਜਾ ਸਕੇਗੀ ਤੇ ਪਾਰਕਿੰਗ ਦਾ ਪ੍ਰਬੰਧ ਵੀਂ ਕੀਤਾ ਗਿਆ ਹੈ। ਇਸ ਮੌਕੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਪ੍ਰਧਾਨ ਸੁਮਨ ਭੱਲਾ, ਸੈਕਟਰੀ ਕੇਸ਼ਵ ਦੇਵਗਨ, ਕੈਸ਼ੀਅਰ ਮਨੀ ਸ਼ਰਮਾ, ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ, ਪ੍ਰਚਾਰ ਮਹਾਮੰਤਰੀ ਵਿਨੋਦ ਕੁਮਾਰ ਖੰਨਾ, ਭਵਨ ਕੁਮਾਰ ਟਾਹ, ਬਾਊ ਰਮਨ ਸੂਦ ਐਡਵਾਈਜ਼ਰ, ਵਿਜੇ ਕੁਮਾਰ, ਰਾਕੇਸ਼ ਕੁਮਾਰ ਵਿੱਕੀ ਕਾਸ਼ਾ, ਮਾਸਟਰ ਸੁਖਦੇਵ ਰਾਜ ਸ਼ਰਮਾ, ਜਗਦੀਪ ਪੇਂਟਰ, ਪਵਨ ਕੁਮਾਰ, ਗਨਪਤ, ਪਾਰਥ ਭੱਲਾ, ਜਤਿਨ ਸ਼ਰਮਾ ਪ੍ਰਧਾਨ, ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ, ਸਮੱਰਥ ਸ਼ਰਮਾ, ਬੁੱਢਾ ਪਹਿਲਵਾਨ, ਲਖਵਿੰਦਰ ਸਿੰਘ ਖੰਡਾ, ਅਤੇ ਪੁਜਾਰੀ ਪ੍ਰਭਾਕਰ ਗਿਰੀ ਹਾਜ਼ਰ ਸਨ।