ਮੰਦਰ ਕੁਲਵੰਤ ਦੇਵਾ ਜੀ ’ਚ ਭਗਵਤੀ ਜਾਗਰਣ 25 ਮਾਰਚ ਨੂੰ
ਰਾਤ 8 ਵਜੇ ਜੋਤ ਪ੍ਰਚੰਡ ਉਪਰੰਤ ਭਗਵਤੀ ਜਾਗਰਣ ਦੀ ਆਰੰਭਤਾ ਹੋਵੇਗੀ, ਜਿਸ ’ਚ ਨਾਮਵਰ ਸੰਗੀਤ ਪਾਰਟੀਆਂ ਤੇ ਉੱਚਕੋਟੀ ਦੇ ਕਲਾਕਾਰ ਮਾਤਾ ਰਾਣੀ ਦਾ ਗੁਣਗਾਨ ਕਰਨਗੇ।
Publish Date: Wed, 18 Mar 2026 04:15 PM (IST)
Updated Date: Thu, 19 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਗੋਇੰਦਵਾਲ ਸਾਹਿਬ : ਫਤਿਆਬਾਦ ਦੇ ਮੰਦਰ ਸ਼੍ਰੀ ਕੁਲਵੰਤ ਦੇਵਾ ਜੀ ਵਿਖੇ 33ਵਾਂ ਵਿਸ਼ਾਲ ਭਗਵਤੀ ਜਾਗਰਣ 25 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਪ੍ਰਮੁੱਖ ਮਾਤਾ ਵੈਸ਼ਨੋ ਦੇਵੀ ਜੀ ਦੇ ਸੇਵਕ ਕੁਲਵੰਤ ਦੇਵਾ ਜੀ ਨੇ ਦੱਸਿਆ ਕਿ ਮੰਦਰ ਵਿਖੇ 33ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 25 ਮਾਰਚ ਨੂੰ ਪਵਿੱਤਰ ਹਵਨਯੱਗ ਉਪਰੰਤ ਸਤਿਸੰਗ ਹੋਵੇਗਾ ਤੇ ਦੁਪਹਿਰੇ ਝੰਡੇ ਦੀ ਰਸਮ ਹੋਵੇਗੀ। ਦੇਵਾ ਜੀ ਨੇ ਦੱਸਿਆ ਕਿ ਰਾਤ 8 ਵਜੇ ਜੋਤ ਪ੍ਰਚੰਡ ਉਪਰੰਤ ਭਗਵਤੀ ਜਾਗਰਣ ਦੀ ਆਰੰਭਤਾ ਹੋਵੇਗੀ, ਜਿਸ ’ਚ ਨਾਮਵਰ ਸੰਗੀਤ ਪਾਰਟੀਆਂ ਤੇ ਉੱਚਕੋਟੀ ਦੇ ਕਲਾਕਾਰ ਮਾਤਾ ਰਾਣੀ ਦਾ ਗੁਣਗਾਨ ਕਰਨਗੇ। ਇਸ ਮੌਕੇ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਮੰਦਰ ਕਮੇਟੀ ਵੱਲੋਂ ਸੰਗਤਾਂ ਨੂੰ ਵੱਧ ਚੜ੍ਹ ਕੇ ਜਾਗਰਣ ’ਚ ਹਾਜ਼ਰ ਹੋ ਕੇ ਮਹਾਮਾਈ ਦੀਆਂ ਖੁਸ਼ੀਆ ਹਾਸਲ ਕਰਨ ਦੀ ਅਪੀਲ ਕੀਤੀ ਗਈ।