ਧੂਮਧਾਮ ਨਾਲ ਸਮਾਪਤ ਹੋਇਆ ਬਸੰਤ ਪੰਚਮੀ ਸਬੰਧੀ ਕਰਵਾਇਆ ਗਿਆ ਸਮਾਗਮ
ਕੁਇੱਜ ਪ੍ਰੋਗਰਾਮ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ। ਮਨੋਜ ਵਰਮਾ ਨੇ ਪ੍ਰੋਗਰਾਮ ’ਚ ਸੰਗੀਤ ਦੀਆਂ ਤਿਰੰਗਾ ਬਿਖੇਰੀਆਂ।
Publish Date: Tue, 27 Jan 2026 04:09 PM (IST)
Updated Date: Wed, 28 Jan 2026 04:01 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸ਼ਹਿਰ ਦੀ ਸਮਾਜ ਸੇਵੀ ਸੰਸਥਾਂ ਮਜ਼ਦੂਰ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ 28ਵੇਂ ਬਸੰਤ ਪੰਚਮੀ ਪ੍ਰੋਗਰਾਮ ਦੇ ਦੂਸਰੇ ਦਿਨ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਜੀ ਦੇ ਪੂਜਨ ਤੋਂ ਬਾਅਦ ਅੱਜ ਧਾਰਮਿਕ, ਸੰਸਕ੍ਰਿਤ ਤੇ ਰਾਸ਼ਟਰੀ ਪ੍ਰੋਗਰਾਮ ਕਰਵਾਏ ਗਏ। ਭਰੇ ਪੰਡਾਲ ’ਚ ਕਰਵਾਏ ਗਏ ਸਮਾਗਮ ’ਚ ਧਾਰਮਿਕ ਵੰਨਗੀਆਂ ’ਚ ਸਰਵ ਹਿਤਕਾਰੀ ਵਿੱਦਿਆ ਮੰਦਰ ਨੇ ਪਹਿਲਾ, ਸੰਸਕ੍ਰਿਤ ਆਈਟਮਾਂ ’ਚ ਗੁਰੂ ਨਾਨਕ ਪਬਲਿਕ ਸਕੂਲ ਨੇ ਪਹਿਲਾ, ਜਨਰਲ ਨਾਲੇਜ ਸਵਾਲ ਜਵਾਬ ’ਚ ਜਨਰਲ ਕੈਟੇਗਰੀ ਨੇ ਪਹਿਲਾ ਤੇ ਰਾਸ਼ਟਰੀ ਆਈਟਮਾਂ ’ਚ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਨੇ ਵੰਦੇ ਮਾਤਰਮ ਕੋਰੀਓਗ੍ਰਾਫੀ ਪੇਸ਼ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਐਮੀਨੈਂਸ ਸਕੂਲ ਦੇ ਰਿਟਾਰਿਡ ਅਧਿਆਪਕ ਤੇ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਬਰਤਾਨੀਆ ਹਕੂਮਤ ਨੂੰ ਹਿਲਾ ਦੇਣ ਵਾਲੇ ਗੀਤ ਵੰਦੇ ਮਾਤਰਮ ਤੇ ਇਸ ਦੇ ਲੇਖਕ ਬੰਕਿਮ ਚੰਦਰ ਚਟਰਜੀ ਦੀ ਮਹੱਤਤਾ ਤੇ ਇਤਿਹਾਸ ’ਤੇ ਚਾਨਣਾ ਪਾਇਆ। ਕੁਇੱਜ ਪ੍ਰੋਗਰਾਮ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ। ਮਨੋਜ ਵਰਮਾ ਨੇ ਪ੍ਰੋਗਰਾਮ ’ਚ ਸੰਗੀਤ ਦੀਆਂ ਤਿਰੰਗਾ ਬਿਖੇਰੀਆਂ। ਸੰਜੇ ਮਿਊਜੀਕਲ ਗਰੁੱਪ ਨੇ ਸਹਿਯੋਗ ਨਾਲ ਚੰਦੇਲ ਨੇ ਦੇਸ਼ ਪਿਆਰ ਨਾਲ ਭਰਿਆ ‘ਏ ਸ਼ਹੀਦੋਂ ਕੀ ਜੈ ਹਿੰਦ ਬੋਲੀ’ ਗੀਤ ਸੁਣਾਇਅਆ। ਸਮਾਗਮ ਦੇ ਅਖੀਰ ’ਚ ਮੁੱਖ ਮਹਿਮਾਨ ਤੇ ਗੁਰੂ ਨਾਨਕ ਪਰਿਵਾਰ ਚਿਲਡਰਨ ਅਕੈਡਮੀ ਦੇ ਚੇਅਰਮੈਨ ਤੇਜਬੀਰ ਸਿੰਘ, ਕਲਾ ਸੁਮਨ ਰੰਗਮੰਚ ਐੱਨਜੀਓ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ, ਪ੍ਰਿੰਸੀਪਲ ਸੀਮਾ ਭਨੋਟ, ਸਕੂਲਾਂ ਦੇ ਮੁਖੀਆਂ, ਜੱਜ ਜਿਓਤੀ ਕੁਮਾਰੀ ਅਤੇ ਹੋਰ ਪਤਵੰਤਿਆਂ ਨੂੰ ਸੁਸਾਇਟੀ ਦੇ ਪ੍ਰਧਾਨ ਮਨੋਜ ਵਰਮਾ ਤੇ ਪ੍ਰਬੰਧਕ ਰਾਹੁਲ ਕੁਮਾਰ ਨੇ ਸਿਰੋਪਾਓ ਅਤੇ ਸ਼ੀਲਡਾਂ ਭੇਂਟ ਕਰਕੇ ਸਨਮਾਨਿਤ ਕੀਤਾ। ਇਸੇ ਲੜੀ ’ਚ ਸਕੂਲਾਂ ਦੇ ਗਰੁੱਪ ਲੀਡਰਾਂ ਨੂੰ ਵੀ ਸ਼ੀਲਡਾਂ ਤੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।