ਪਿੰਡ ਖਾਲੜਾ ’ਚ ਬਲਰਾਜ ਸਿੰਘ ਗਿੱਲ ਨੇ ਕਰਵਾਇਆ ਧਾਰਮਿਕ ਸਮਾਗਮ
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਕਥਾਵਾਚਕ ਭਾਈ ਅਵਤਾਰ ਸਿੰਘ ਸੋਹਲ ਨੇ ਸੰਗਤ ਨੂੰ ਗੁਰੂ ਘਰ ਦਾ ਇਤਿਹਾਸ ਸਰਵਣ ਕਰਵਾਇਆ।
Publish Date: Mon, 30 Mar 2026 04:37 PM (IST)
Updated Date: Tue, 31 Mar 2026 04:04 AM (IST)

ਸਰਬਜੀਤ ਸਿੰਘ ਛੀਨਾ,•ਪੰਜਾਬੀ ਜਾਗਰਣ, ਖਾਲੜਾ : ਪਿੰਡ ਗਿੱਲਪਨ ਵਾਸੀ ਬਲਰਾਜ ਸਿੰਘ ਗਿੱਲ ਨੇ ਖਾਲੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ’ਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ’ਚ ਵੱਖ-ਵੱਖ ਕਥਾਵਾਚਕ, ਪ੍ਰਚਾਰਕ ਧਾਰਮਿਕ ਤੇ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ’ਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਜ਼ੂਰੀ ਰਾਗੀ ਭਾਈ ਵਜੀਰ ਸਿੰਘ ਤੇ ਸਾਥੀਆਂ ਨੇ ਰਸਭਿੰਨਾ ਕੀਰਤਨ ਕੀਤਾ। ਉਪਰੰਤ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਕਥਾਵਾਚਕ ਭਾਈ ਅਵਤਾਰ ਸਿੰਘ ਸੋਹਲ ਨੇ ਸੰਗਤ ਨੂੰ ਗੁਰੂ ਘਰ ਦਾ ਇਤਿਹਾਸ ਸਰਵਣ ਕਰਵਾਇਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਬਲਰਾਜ ਸਿੰਘ ਗਿੱਲ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਅਵਤਾਰ ਸਿੰਘ ਸੋਹਲ, ਭਾਈ ਵਜੀਰ ਸਿੰਘ, ਬਾਜ ਸਿੰਘ, ਕਿਸ਼ਨ ਸਿੰਘ, ਤਰਸੇਮ ਸਿੰਘ ਨਾਰਲੀ, ਮਾਸਟਰ ਪੂਰਨ ਸਿੰਘ, ਸੁਖਵੰਤ ਸਿੰਘ, ਸਰਬਜੀਤ ਸਿੰਘ, ਗੁਰਸ਼ਰਨ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਐਡਵੋਕੇਟ ਜਗਬੀਰ ਸਿੰਘ, ਐਡਵੋਕੇਟ ਸੁਖਬੀਰ ਸਿੰਘ, ਤਰਸੇਮ ਸਿੰਘ ਮੀਆਂਪੁਰ, ਹਰਭਾਲ ਸਿੰਘ ਠੱਠਗੜ੍ਹ, ਸੁਖਵੰਤ ਸਿੰਘ ਝਬਾਲ, ਸਰਬਜੀਤ ਸਿੰਘ ਝਬਾਲ, ਡੀਨ ਭੁਪਿੰਦਰ ਸਿੰਘ, ਮਨਿੰਦਰ ਸਿੰਘ ਗਿੱਲ, ਜੈਦੀਪ ਸਿੰਘ ਗਿੱਲ, ਸਰਗੁਨਪ੍ਰੀਤ ਸਿੰਘ, ਸਤਨਾਮ ਲਾਲੂਘੁੰਮਣ, ਕੁਲਵੰਤ ਸਿੰਘ, ਸਤਨਾਮ ਸਿੰਘ ਜੰਡ, ਗੁਰਪ੍ਰੀਤ ਸਿੰਘ ਸੈਂਡੀ, ਰਾਜਿੰਦਰ ਸਿੰਘ, ਡਾ. ਕਿਰਨਦੀਪ ਕੌਰ, ਰੇਸ਼ਮ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਗੁਰਭੇਜ ਸਿੰਘ, ਦੀਪਕ ਅਰੋੜਾ, ਗੁਰਦੇਵ ਸਿੰਘ, ਜਗਤਾਰ ਸਿੰਘ ਖਾਲੜਾ ਵੀ ਮੌਜੂਦ ਸਨ।