ਬਾਬਾ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
ਸਿੱਖ ਧਰਮ ਦੇ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੁਲਮ ਦਾ ਟਾਕਰਾ ਕਰਨ ਲਈ 1699 ਈ. ਦੀ ਵਿਸਾਖੀ ਵਾਲੇ ਦਿਨ ਸਿਰਲੱਥ ਫ਼ੌਜ ਦੇ ਪਹਿਲੇ ਪੰਜ ਜਾਂਬਾਜ਼ ਯੋਧਿਆਂ ਪੰਜ ਪਿਆਰਿਆਂ ’ਚੋਂ ਤੀਸਰੇ ਸਥਾਨ ’ਤੇ ਸਨ।
Publish Date: Tue, 20 Jan 2026 04:36 PM (IST)
Updated Date: Wed, 21 Jan 2026 04:03 AM (IST)
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਗੁਰਦੁਆਰਾ ਬਾਬਾ ਹਿੰਮਤ ਸਿੰਘ ਮੇਨ ਬਾਜ਼ਾਰ ਪੱਟੀ ਵਿਖੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ ਪ੍ਰਬੰਧਕ ਕਮੇਟੀ ਵੱਲੋਂ ਬਾਜ਼ਾਰ ਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ।
ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਤੇ ਕਵੀਸ਼ਰੀ ਜਥਿਆਂ ਵੱਲੋਂ ਬਾਬਾ ਹਿੰਮਤ ਸਿੰਘ ਜੀ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਹਿੰਮਤ ਸਿੰਘ ਪ੍ਰਬੰਧਕ ਕਮੇਟੀ ਨੇ ਦੱਸਿਆ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਦਿਨ ਹਰ ਸਾਲ ਮਨਾਇਆ ਜਾਂਦਾ ਹੈ ਤੇ ਸਿੱਖ ਧਰਮ ਦੇ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੁਲਮ ਦਾ ਟਾਕਰਾ ਕਰਨ ਲਈ 1699 ਈ. ਦੀ ਵਿਸਾਖੀ ਵਾਲੇ ਦਿਨ ਸਿਰਲੱਥ ਫ਼ੌਜ ਦੇ ਪਹਿਲੇ ਪੰਜ ਜਾਂਬਾਜ਼ ਯੋਧਿਆਂ ਪੰਜ ਪਿਆਰਿਆਂ ’ਚੋਂ ਤੀਸਰੇ ਸਥਾਨ ’ਤੇ ਸਨ।
ਇਸ ਮੌਕੇ ਸਮਾਗਮ ਦੌਰਾਨ ਵੱਖ-ਵੱਖ ਮਹਿਮਾਨਾਂ ਨੂੰ ਪ੍ਰਧਾਨ ਗੁਰਮੀਤ ਸਿੰਘ ਤੇ ਹੋਰ ਮੈਂਬਰਾਂ ਵੱਲੋ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਬਚਨ ਸਿੰਘ ਪਰਵਾਨਾ, ਹਰਦੇਵ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਨਿੱਟੂ, ਰਾਹੁਲ ਮਹਿਰਾ, ਹਰਪ੍ਰੀਤ ਸਿੰਘ ਸਰਾਫ਼, ਮੇਹਰ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਪਾਰਸ, ਪ੍ਰਗਟ ਸਿੰਘ ਜੁਗਨੂੰ, ਐੱਡ ਮੋਹਿਤ ਮਹਿਰਾ, ਤਰਲੋਚਨ ਸਿੰਘ ਭੱਟੀ, ਮੋਹਿਤ ਅਰੋੜਾ, ਪ੍ਰਿੰਸੀਪਲ ਚਰਨ ਸਿੰਘ, ਜੱਜ ਸਿੰਘ ਮਾਲੜਾ, ਗੁਰਦੇਵ ਸਿੰਘ ਬੰਟੀ ਸਰਾਫ਼, ਕੁਲਵੰਤ ਸਿੰਘ ਕਲਸੀ, ਮਨਜਿੰਦਰ ਸਿੰਘ, ਕਸ਼ਮੀਰ ਸਿੰਘ, ਪਲਵਿੰਦਰ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।