ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਨੇ ਲੋੜਵੰਦ ਪਰਿਵਾਰਾਂ ਲਈ 83ਵੇਂ ਮਹੀਨੇ ਦੇ ਰਾਸ਼ਨ ਦੀ ਸੇਵਾ ਕੀਤੀ
ਰਾਸ਼ਨ ਦੇਣ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਗਈ।
Publish Date: Mon, 19 Jan 2026 04:40 PM (IST)
Updated Date: Tue, 20 Jan 2026 04:04 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪੱਟੀ ਸ਼ਹਿਰ ਦੀ ਸਭ ਤੋ ਪੁਰਾਣੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਮਹੀਨਾ ਵਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਕੀਤੀ ਗਈ। ਬਾਬਾ ਦੀਪ ਸਿੰਘ ਜੀ ਦੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਮਹੀਨੇ ਸੰਗਤ ਦੇ ਉਦਮ ਨਾਲ ਇਹ ਸੇਵਾਵਾਂ ਚੱਲ ਰਹੀਆਂ ਹਨ। ਰਾਸ਼ਨ ਦੇਣ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਗਈ। ਇਸ ਮਹੀਨੇ ਦੀ ਸੇਵਾ ਲੋਹੜੀ, ਮਾਘੀ ਦੇ ਦਿਵਸ ਨੂੰ ਸਮਰਪਿਤ ਹੈ। ਉਸ ਤੋ ਬਾਅਦ ਰਾਸ਼ਨ ਦੇਣ ਦੀ ਆਰੰਭਤਾ ਕੀਤੀ ਗਈ। ਇਸ ਵਾਰ ਲੋਹੜੀ ਕਰ ਕੇ ਸਾਰੇ ਪਰਿਵਾਰਾਂ ਨੂੰ ਰਾਸ਼ਨ ਦੇ ਨਾਲ ਗੁੜ੍ਹ ਤੇ ਮੱਕੀ ਦੇ ਆਟੇ ਦੀ ਸੇਵਾ ਸਰਦੂਲ ਸਿੰਘ ਕਰਿਆਨੇ ਵਾਲਿਆਂ ਵੱਲੋਂ, ਮੂੰਗਫਲੀ ਦੇ ਪੈਕਟਾਂ ਦੀ ਸੇਵਾ ਮਾਸਟਰ ਸਰਬਜੀਤ ਸਿੰਘ ਵੱਲੋਂ ਕੀਤੀ ਗਈ। ਇਹ ਜਾਣਕਾਰੀ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੱਬੂ ਤੇ ਸਕੱਤਰ ਜੋਗਾ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਪ੍ਰਧਾਨ ਗੁਰਦੁਆਰਾ ਬੀਬੀ ਰਜਨੀ ਜੀ ਬਲਬੀਰ ਸਿੰਘ ਲੁਹਾਰੀਆ, ਅਵਤਾਰ ਸਿੰਘ ਸੇਵਾ ਸਿੰਘ ਦੀ ਹੱਟੀ ਵਾਲੇ, ਭਾਈ ਕੰਵਲਜੀਤ ਸਿੰਘ ਰਾਗੀ ਜਥਾ ਪੱਟੀ, ਅਮਰੀਕ ਸਿੰਘ ਜੇਈ, ਰਜਵੰਤ ਸਿੰਘ ਜੇ ਈ, ਡੀਐੱਸਪੀ ਬਲਰਾਜ ਸਿੰਘ ਖਹਿਰਾ, ਸੁਰਜੀਤ ਸਿੰਘ, ਜਸਪਾਲ ਸਿੰਘ ਮੈਡੀਕਲ ਸਟੋਰ ਵਾਲੇ, ਮਨਕੀਰਤ ਸਿੰਘ ਕੈਨੇਡਾ, ਡਾਕਟਰ ਸਰਵਪ੍ਰੀਤ ਸਿੰਘ, ਅੰਮ੍ਰਿਤ ਸਿੰਘ ਪੁੱਤਰ ਇਕਬਾਲ ਸਿੰਘ ਜੋਲੀ, ਅਮਾਨਤ ਆਸਟੇਰਲੀਆਂ, ਸੁਖਚੈਨ ਸਿੰਘ ਰਾਜੂ ਕਲਾਥ ਹਾਊਸ ਵਾਲੇ, ਪ੍ਰਬਜੀਤ ਸਿੰਘ, ਨਰਿੰਦਰ ਸਿੰਘ, ਮਾਸਟਰ ਸਰਬਜੀਤ ਸਿੰਘ, ਮਾਸਟਰ ਗੁਰਦੇਵ ਸਿੰਘ ਲੁਹਾਰੀਆ, ਕੈਪਟਨ ਮਹਿਲ ਸਿੰਘ ਸਿੰਧੂ, ਮਾਸਟਰ ਸਤਨਾਮ ਸਿੰਘ ਸਿੰਧੂ, ਮਾਸਟਰ ਅਰਸ਼ਦੀਪ ਸਿੰਘ, ਮਾਸਟਰ ਬਿਕਰਮਜੀਤ ਸਿੰਘ, ਮਾਸਟਰ ਅਮਨਦੀਪ ਸਿੰਘ ਕਰੀਰ, ਗੁਰਸੇਵਕ ਸਿੰਘ ਪਟਵਾਰੀ, ਅਵਤਾਰ ਸਿੰਘ ਫ਼ੌਜੀ ਚੀਮਾ, ਪਰਮਜੀਤ ਸਿੰਘ ਬੈਂਕ ਵਾਲੇ, ਨਿਰਮਲ ਸਿੰਘ ਕਿਰਪਾਨਾ ਵਾਲੇ, ਬਲਜਿੰਦਰ ਸਿੰਘ ਬੀਟੀ, ਸੰਦੀਪ ਸਿੰਘ ਨਗਰ ਕੌਂਸਲ, ਲਖਬੀਰ ਸਿੰਘ ਸ਼ਹੀਦ ਨਗਰ ਕੌਂਸਲ, ਜਗਦੀਪ ਸਿੰਘ ਪ੍ਰਿੰਸ, ਜੋਬਨਜੀਤ ਸਿੰਘ ਪਟਿਆਲਾ, ਜਸ਼ਨਪ੍ਰੀਤ ਸਿੰਘ ਪਟਿਆਲਾ, ਅਮਨ ਕਲਸੀ ਕੋਸਮੈਟਿਕ ਸੈਂਟਰ, ਹਰਚਰਨ ਸਿੰਘ ਪਲਾਈਵੁੱਡ, ਪ੍ਰਭਜੋਤ ਸਿੰਘ, ਇੰਸਪੈਕਟਰ ਦਰਸ਼ਨ ਸਿੰਘ, ਹਰਚਰਨ ਸਿੰਘ ਵਿਰਦੀ, ਜਗਤਾਰ ਸਿੰਘ ਮੁੱਕਰ, ਅਜੇਪਾਲ ਸਿੰਘ, ਹਰਵੇਲ ਸਿੰਘ ਕੈਰੋਂ, ਪਿੰਟੂ ਕਰਿਆਨਾ ਸਟੋਰ, ਹਰਪ੍ਰੀਤ ਸਿੰਘ ਲੇਡੀਜ਼ ਜ਼ੋਨ, ਨਿਰਮਲ ਸਿੰਘ, ਅਮਰ ਸਿੰਘ ਬੈਂਕ ਵਾਲੇ, ਕਾਕਾ ਕੁਲਵਿੰਦਰ ਸਿੰਘ, ਬਲਦੇਵ ਸਿੰਘ ਲਵ ਗਾਰਮੈਟਸ ਵਾਲੇ, ਡਾਕਟਰ ਰਵੀ ਵੈਟਰਨਰੀ ਆਦਿ ਹਾਜ਼ਰ ਸਨ।