ਬਾਬਾ ਦੀਪ ਸਿੰਘ ਜੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ 85ਵੇਂ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ
ਰਾਸ਼ਨ ਵੰਡਣ ਦੀ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
Publish Date: Mon, 16 Mar 2026 05:08 PM (IST)
Updated Date: Tue, 17 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਦੀ ਸਭ ਤੋਂ ਪੁਰਾਣੀ ਧਾਰਮਿਕ ਤੇ ਸਮਾਜਿਕ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਦੀ ਸੇਵਾ ਲਗਾਤਾਰ ਜਾਰੀ ਹੈ। ਇਸ ਤਹਿਤ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ 85ਵੇਂ ਮਹੀਨੇ ਦੀ ਰਾਸ਼ਨ ਸੇਵਾ ਅਦਾ ਕੀਤੀ ਗਈ, ਜਿਸ ਦੌਰਾਨ ਕਈ ਗਰੀਬ ਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਰਾਸ਼ਨ ਵੰਡਣ ਦੀ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸੰਗਤ ਦੀ ਹਾਜ਼ਰੀ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਮਨੁੱਖਤਾ ਭਰੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਜਾਂਦਾ ਹੈ ਤੇ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ। ਇਸ ਮੌਕੇ ਗੁਰਦੁਆਰਾ ਬੀਬੀ ਰਜਨੀ ਜੀ ਦੇ ਪ੍ਰਧਾਨ ਬਲਬੀਰ ਸਿੰਘ ਲੁਹਾਰੀਆਂ, ਅਵਤਾਰ ਸਿੰਘ ਸੇਵਾ ਸਿੰਘ ਦੀ ਹੱਟੀ, ਡਾ. ਤਰਲੋਚਨ ਸਿੰਘ ਬੇਦੀ, ਕੰਵਲਜੀਤ ਸਿੰਘ ਰਾਗੀ ਜਥਾ ਪੱਟੀ ਵਾਲੇ, ਅਮਰੀਕ ਸਿੰਘ ਜੇਈ, ਰਜਵੰਤ ਸਿੰਘ ਜੇਈ, ਡੀਐੱਸਪੀ ਬਲਰਾਜ ਸਿੰਘ ਖਹਿਰਾ, ਇੰਸਪੈਕਟਰ ਦਰਸ਼ਨ ਸਿੰਘ, ਜਸਪਾਲ ਸਿੰਘ ਮੈਡੀਕਲ ਸਟੋਰ, ਮਲਕੀਤ ਸਿੰਘ ਕੈਨੇਡਾ, ਡਾ. ਸਰਬਪ੍ਰੀਤ ਸਿੰਘ, ਅਮਿਤ ਸਿੰਘ ਪੁੱਤਰ ਇਕਬਾਲ ਸਿੰਘ ਜੋਲੀ, ਸੁਖਚੈਨ ਸਿੰਘ ਰਾਜੂ ਕਲਾਥ ਹਾਊਸ ਵਾਲੇ, ਹਰਪ੍ਰੀਤ ਸਿੰਘ, ਮਾਸਟਰ ਸਰਬਜੀਤ ਸਿੰਘ, ਮਾਸਟਰ ਗੁਰਦੇਵ ਸਿੰਘ ਲੁਹਾਰੀਆਂ, ਮਾਸਟਰ ਅਰਸ਼ਦੀਪ ਸਿੰਘ, ਮਾਸਟਰ ਅਮਨਦੀਪ ਸਿੰਘ, ਮਹਲ ਸਿੰਘ ਸਿੱਧੂ ਕੈਪਟਨ, ਮਾਸਟਰ ਸਤਨਾਮ ਸਿੰਘ, ਮਾਸਟਰ ਬਿਕਰਮਜੀਤ ਸਿੰਘ, ਗੁਰਸੇਵਕ ਸਿੰਘ ਪਟਵਾਰੀ, ਪਰਮਜੀਤ ਸਿੰਘ ਬੈਂਕ ਵਾਲੇ, ਨਿਰਮਲ ਸਿੰਘ ਕਿਰਪਾਨਾ ਵਾਲੇ, ਬਲਜਿੰਦਰ ਸਿੰਘ ਬੀਟੀ, ਸੰਦੀਪ ਸਿੰਘ, ਲਖਬੀਰ ਸਿੰਘ, ਜਗਦੀਪ ਸਿੰਘ ਪ੍ਰਿੰਸ, ਜੋਬਨਜੀਤ ਸਿੰਘ ਪਟਿਆਲਾ, ਅਮਨ ਕਲਸੀ, ਹਰਚਰਨ ਸਿੰਘ ਪਲਾਈਵਾਲੇ, ਪ੍ਰਭਜੋਤ ਸਿੰਘ, ਜਗਤਾਰ ਸਿੰਘ ਮੁੱਕਰ, ਅਜੇਪਾਲ ਸਿੰਘ ਕਾਕਾ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਗਾਰਮੈਂਟਸ ਵਾਲੇ, ਡਾ. ਰਵੀ ਵੈਟਰਨਰੀ ਅਤੇ ਸਮਸ਼ੇਰ ਸਿੰਘ ਡੁਬਈ ਵਾਲੇ ਸਮੇਤ ਕਈ ਹੋਰ ਸੰਗਤਾਂ ਹਾਜ਼ਰ ਸਨ।