ਐੱਸਵਾਈਐੱਲ ਮੁੱਦੇ ’ਤੇ ਭਾਵਨਾਵਾਂ ਨਹੀਂ, ਹੱਕਾਂ ਦੀ ਰੱਖਿਆ ਲੁੜੀਂਦੀ : ਰਵਿੰਦਰ ਬ੍ਰਹਮਪੁਰਾ
ਐੱਸਵਾਈਐੱਲ ਮੁੱਦੇ ‘ਤੇ ਭਾਵਨਾਵਾਂ ਨਹੀਂ, ਹੱਕਾਂ ਦੀ ਰੱਖਿਆ ਲੋੜੀਂਦੀ - ਰਵਿੰਦਰ ਸਿੰਘ ਬ੍ਰਹਮਪੁਰਾ
Publish Date: Thu, 29 Jan 2026 06:16 PM (IST)
Updated Date: Fri, 30 Jan 2026 04:08 AM (IST)

ਕੈਪਸ਼ਨ : ਰਵਿੰਦਰ ਸਿੰਘ ਬ੍ਰ੍ਹਮਪੁਰਾ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ਼ ਖਡੂਰ ਸਾਹਿਬ। * ਕਿਹਾ, ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਪਾਣੀ ਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ਼ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਐੱਸਵਾਈਐੱਲ ਦਾ ਮੁੱਦਾ ਪੰਜਾਬ ਤੇ ਹਰਿਆਣਾ ਵਿਚਕਾਰ ਕੋਈ ਨਵਾਂ ਨਹੀਂ, ਸਗੋਂ ਦਹਾਕਿਆਂ ਤੋਂ ਚੱਲਦਾ ਆ ਰਿਹਾ ਇਕ ਗੰਭੀਰ ਤੇ ਸੰਵੇਦਨਸ਼ੀਲ ਮੁੱਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਪਾਣੀ ਦੇ ਹੱਕ ਲਈ ਡੱਟ ਕੇ ਲੜਾਈ ਲੜੀ ਹੈ ਤੇ ਅੱਜ ਵੀ ਲੜ ਰਿਹਾ ਹੈ। ਬ੍ਰਹਮਪੁਰਾ ਨੇ ਸਵਾਲ ਉਠਾਇਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਤੱਕ ਇਹ ਕਹਿੰਦਾ ਸੀ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਯੋਗ ਇਕ ਬੂੰਦ ਪਾਣੀ ਵੀ ਨਹੀਂ, ਉਹ ਅੱਜ ਭਾਈ ਘਨੱਈਆ ਜੀ ਦੇ ਇਤਿਹਾਸ ਦਾ ਹਵਾਲਾ ਦੇ ਕੇ ਹਰਿਆਣਾ ਨਾਲ ਸਮਝੌਤੇ ਦੀ ਗੱਲ ਕਿਉਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਨੇ ਜੰਗ ਦੇ ਮੈਦਾਨ ’ਚ ਜ਼ਖ਼ਮੀਆਂ ਨੂੰ ਪਾਣੀ ਪਿਲਾਇਆ ਸੀ, ਪਰ ਇਤਿਹਾਸ ਇਹ ਵੀ ਸਪੱਸ਼ਟ ਕਰਦਾ ਹੈ ਕਿ ਕਿਸੇ ਵੀ ਸਿੱਖ ਨੇ ਆਪਣੇ ਹੱਕਾਂ, ਆਪਣੀ ਧਰਤੀ ਤੇ ਆਪਣੇ ਵਜੂਦ ਨਾਲ ਕਦੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਲਈ ਖੇਤੀ ਯੋਗ ਪਾਣੀ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ ਉਹ ਸੂਬਾ ਹੈ ਜੋ ਆਪਣੀ ਮਿੱਟੀ ਅਤੇ ਕਿਸਾਨ ਦੀ ਅਥਾਹ ਮਿਹਨਤ ਨਾਲ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆ ਦਾ ਢਿੱਡ ਭਰਦਾ ਆ ਰਿਹਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਪੁੱਛਿਆ ਕਿ ਐੱਸਵਾਈਐੱਲ ਰਾਹੀਂ ਹਰਿਆਣਾ ਨੂੰ ਪਾਣੀ ਦੇ ਕੇ ਪੰਜਾਬ ਦੇ ਕਿਸਾਨ ਨੂੰ ਕੀ ਲਾਭ ਹੋਵੇਗਾ। ਬ੍ਰਹਮਪੁਰਾ ਨੇ ਕਿਹਾ ਕਿ ਭਗਵੰਤ ਮਾਨ ਇਕ ਕਲਾਕਾਰ ਹਨ ਜੋ ਭਾਵਨਾਵਾਂ ਨਾਲ ਖੇਡਣਾ ਬਾਖ਼ੂਬੀ ਜਾਣਦੇ ਹਨ, ਪਰ ਪੰਜਾਬ ਦੇ ਪਾਣੀ ਵਰਗੇ ਗੰਭੀਰ ਮੁੱਦੇ ‘ਤੇ ਭਾਵੁਕ ਬਿਆਨਾਂ ਨਾਲ ਨਹੀਂ, ਸਗੋਂ ਹੱਕਾਂ ਦੀ ਰੱਖਿਆ ਨਾਲ ਫੈਸਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਦਾ।