ਆਸ਼ਾ ਵਰਕਰਜ਼ ਯੂਨੀਅਨ ਨੇ ਸਿਵਲ ਸਰਜਨ ਤਰਨਤਾਰਨ ਨੂੰ ਦਿੱਤਾ ਮੰਗ ਪੱਤਰ
ਆਸ਼ਾ ਵਰਕਰਜ਼ ਆਗੂਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਗ੍ਰੇਡ ਦੇ ਕੇ ਰੈਗੂਲਰ ਕੀਤਾ ਜਾਵੇ।
Publish Date: Sun, 08 Feb 2026 03:55 PM (IST)
Updated Date: Mon, 09 Feb 2026 03:59 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ,ਤਰਨਤਾਰਨ : ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਤਰਨਤਾਰਨ ਨੇ ਸੂਬਾ ਆਗੂ ਸੀਮਾ ਸੋਹਲ, ਜ਼ਿਲ੍ਹਾ ਆਗੂ ਬਲਜੀਤ ਕੌਰ, ਕੁਲਵੰਤ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਦੀ ਅਗਵਾਈ ਵਿਚ ਗਾਂਧੀ ਪਾਰਕ ’ਚ ਇਕੱਠੇ ਹੋ ਕੇ ਆਪਣੀ ਮੰਗਾਂ ਦੇ ਸਬੰਧ ਵਿਚ ਰੋਸ ਮੁਜ਼ਾਹਰਾ ਕਰਨ ਉਪਰੰਤ ਜ਼ਿਲ੍ਹਾ ਤਰਨਤਾਰਨ ਦੇ ਸਿਵਲ ਸਰਜਨ ਕਮ-ਡਿਪਟੀ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਰਾਏ ਨੂੰ ਮੰਗ ਪੱਤਰ ਸੌਂਪਿਆ ਗਿਆ। ਆਸ਼ਾ ਵਰਕਰਜ਼ ਆਗੂਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਗ੍ਰੇਡ ਦੇ ਕੇ ਰੈਗੂਲਰ ਕੀਤਾ ਜਾਵੇ। ਹਰ ਮਹੀਨੇ ਮਿਲਣ ਵਾਲਾ ਅਨਰੇਰੀ ਭੱਤਾ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਰਹਿੰਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਆਸ਼ਾ ਵਰਕਰਾਂ ਨੂੰ ਪ੍ਰੋਫੋਰਮੇ ਅਨੁਸਾਰ ਦਿੱਤੇ 54 ਕੰਮਾਂ ਤੋਂ ਇਲਾਵਾ ਹੋਰ ਕੰਮਾਂ ਦਾ ਬੋਝ ਨਾ ਪਾਇਆ ਜਾਵੇ, ਨਹੀ ਤਾਂ ਜਥੇਬੰਦੀ ਨੂੰ ਮਜ਼ਬੂਰ ਹੋ ਕੇ ਕੰਮਾਂ ਦਾ ਬਾਈਕਾਟ ਕਰਨਾ ਪਵੇਗਾ। ਜੀਐੱਸਵਾਈ ਦੇ ਬਕਾਇਆ ਫੰਡ ਤੁਰੰਤ ਜਾਰੀ ਕੀਤੇ ਜਾਣ। ਪੰਜਾਬ ਸਰਕਾਰ ਵੱਲੋਂ ਦਸ ਲੱਖ ਸਿਹਤ ਬੀਮਾ ਤਹਿਤ ਲੱਗੀ ਡਿਊਟੀ ਦੇ ਪੈਸੇ ਖਾਤਿਆਂ ’ਚ ਪਾਏ ਜਾਣ। ਆਸ਼ਾ ਵਰਕਰਜ਼ ਨੂੰ ਮਿਲਦੀ ਸਾਲਾਨਾ ਵਰਦੀ ਦੇ ਪੈਸੇ ਜੋ ਪਿਛਲੇ ਲਗਭਗ ਤਿੰਨਾਂ ਸਾਲਾਂ ਤੋਂ ਬਕਾਇਆ ਪਏ ਹਨ, ਤੁਰੰਤ ਜਾਰੀ ਕੀਤੇ ਜਾਣ। ਇਸ ਮੌਕੇ ਗੁਰਪ੍ਰੀਤ ਕੌਰ ਵਾਂ, ਰਾਜ ਸ਼ਰਮਾ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਪ੍ਰਭਜੋਤ ਕੌਰ, ਪ੍ਰਸੰਨ ਕੌਰ, ਕੰਵਲਜੀਤ ਕੌਰ, ਨੀਲੂ ਝਬਾਲ, ਮਨਜੀਤ ਕੌਰ, ਪ੍ਰਵੀਨ ਕੌਰ, ਗੰਗਾ ਦੇਵੀ, ਸਰਬਜੀਤ ਕੌਰ, ਅਮਰਜੀਤ ਕੌਰ, ਰਵਿੰਦਰ ਕੌਰ, ਰਛਪਾਲ ਕੌਰ, ਹਰਸਿਮਰਨਜੀਤ ਕੌਰ, ਸੁਰਿੰਦਰ ਕੌਰ, ਗੁਰਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਜਾਫ਼ਰ ਰਾਣੀ, ਜਸਬੀਰ ਕੌਰ ਅਤੇ ਪਸਸਫ ਦੇ ਪ੍ਰਧਾਨ ਕਾਰਜ ਸਿੰਘ ਕੈਰੋਂ, ਦਵਿੰਦਰ ਸੋਹਲ ਆਦਿ ਆਗੂ ਹਾਜ਼ਰ ਸਨ।