ਆਸ਼ਾ ਵਰਕਰਜ਼ ਸਾਂਝਾ ਮੋਰਚਾ ਨੇ ਮੁੱਖ ਮੰਤਰੀ ਦੇ ਨਾਂ ਡੀਸੀ ਤਰਨਤਾਰਨ ਰਾਹੀਂ ਭੇਜਿਆ ਮੰਗ ਪੱਤਰ
ਪੰਜਾਬ ਦੇ ਮੁੱਖ ਮੰਤਰੀ ਤੇ ਪਰਿਵਾਰ ਭਲਾਈ ਮੰਤਰੀ ਦੇ ਨਾਂ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਰਾਹੀਂ ਮੰਗ ਪੱਤਰ ਭੇਜਿਆ ਗਿਆ।
Publish Date: Tue, 03 Mar 2026 05:05 PM (IST)
Updated Date: Wed, 04 Mar 2026 04:03 AM (IST)

ਆਸ਼ਾ ਵਰਕਰਜ਼ ਸਾਂਝਾ ਮੋਰਚਾ ਨੇ ਮੁੱਖ ਮੰਤਰੀ ਦੇ ਨਾਂ ਡੀਸੀ ਤਰਨਤਾਰਨ ਰਾਹੀਂ ਭੇਜਿਆ ਮੰਗ ਪੱਤਰ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਘੱਟੋ ਘੱਟ 26 ਹਜਾਰ ਰੁਪਏ ਦੇ ਕੇ ਰੈਗੂਲਰ ਕੀਤਾ ਜਾਵੇ ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਆਸ਼ਾ ਵਰਕਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਜ਼ਿਲ੍ਹਾ ਤਰਨਤਾਰਨ ਨੇ ਆਗੂ ਮਨਜਿੰਦਰ ਕੌਰ ਹਰੀਕੇ, ਸੀਮਾ ਸੋਹਲ, ਲਖਵਿੰਦਰ ਕੌਰ ਝਬਾਲ, ਵੀਰਪਾਲ ਕੌਰ ਭੱਗੂਪੁਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਇਕੱਠੇ ਹੋ ਕੇ ਆਪਣੀ ਮੰਗਾਂ ਦੇ ਸਬੰਧ ’ਚ ਰੋਸ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਤੇ ਪਰਿਵਾਰ ਭਲਾਈ ਮੰਤਰੀ ਦੇ ਨਾਂ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਰਾਹੀਂ ਮੰਗ ਪੱਤਰ ਭੇਜਿਆ ਗਿਆ। ਆਸ਼ਾ ਵਰਕਰਜ਼ ਆਗੂਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼/ ਫੈਸੀਲਿਟੇਟਰਜ਼ ਨੂੰ ਦਸ ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਘੱਟੋਂ ਘੱਟ ਉਜਰਤਾਂ ਦੇ ਕਾਨੂੰਨ ’ਚ ਲਿਆ ਕੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ 26000 ਰੁਪਏ ਦੇ ਕੇ ਰੈਗੂਲਰ ਕੀਤਾ ਜਾਵੇ। ਆਸ਼ਾ ਵਰਕਰਜ਼ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕੀਤਾ ਜਾਵੇ ਤੇ ਇਨ੍ਹਾਂ ’ਚ ਵਾਧਾ ਕੀਤਾ ਜਾਵੇ। ਸਫ਼ਰੀ ਭੱਤਾ ਦੁੱਗਣਾ ਕੀਤਾ ਜਾਵੇ ਅਤੇ ਸ਼ਹਿਰੀ ਖੇਤਰ ਵਿਚ ਵੀ ਆਸ਼ਾ ਵਰਕਰਜ਼ ਦੀ ਭਰਤੀ ਕੀਤੀ ਜਾਵੇ। ਆਸ਼ਾ ਵਰਕਰਜ਼ ਦੀ ਸੇਵਾ ਮੁਕਤੀ ਤੇ ਹਰਿਆਣਾ ਰਾਜ ਦੀ ਤਰਜ਼ ’ਤੇ ਪੰਜ ਲੱਖ ਰੁਪਏ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਸੇਵਾ ਦੌਰਾਨ ਮਿਲਣ ਵਾਲੀ ਆਖ਼ਰੀ ਤਨਖਾਹ ਤੋ ਅੱਧੀ ਪੈਨਸ਼ਨ ਤਰੁੰਤ ਲਾਗੂ ਕੀਤੀ ਜਾਵੇ। ਆਸ਼ਾ ਵਰਕਰਜ਼ ਦਾ ਅਨਰੇਰੀਅਮ ਫੰਡ 2500 ਰੁਪਏ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਦਸ ਹਜਾਰ ਰੁਪਏ ਕੀਤਾ ਜਾਵੇ। ਆਸ਼ਾ ਵਰਕਰਾਂ ਨੂੰ ਪ੍ਰੋਫੋਰਮੇ ਅਨੁਸਾਰ ਦਿੱਤੇ 54 ਕੰਮਾਂ ਤੋਂ ਇਲਾਵਾ ਹੋਰ ਕੰਮਾਂ ਦਾ ਬੋਝ ਨਾ ਪਾਇਆ ਜਾਵੇ, ਨਹੀ ਤਾਂ ਜਥੇਬੰਦੀ ਨੂੰ ਮਜ਼ਬੂਰ ਹੋ ਕੰਮਾਂ ਦਾ ਬਾਈਕਾਟ ਕਰਨਾ ਪਵੇਗਾ। ਜੀਐੱਸਵਾਈ ਦੇ ਬਕਾਇਆ ਫੰਡ ਤਰੁੰਤ ਜਾਰੀ ਕੀਤੇ ਜਾਣ। ਪੰਜਾਬ ਸਰਕਾਰ ਵੱਲੋਂ ਦਸ ਲੱਖ ਸਿਹਤ ਬੀਮਾ ਤਹਿਤ ਲੱਗੀ ਡਿਊਟੀ ਦੇ ਪੈਸੇ ਖਾਤਿਆਂ ਵਿਚ ਪਾਏ ਜਾਣ। ਇਸ ਸਮੇਂ ਅਮਨਦੀਪ ਕੌਰ ਕੋਟਬੁੱਢਾ, ਸਰਬਜੀਤ ਕੌਰ, ਰਾਜਵਿੰਦਰ ਕੌਰ ਪਰਾਗਪੁਰਾ, ਸੋਮਾ ਚੂਸਲੇਵੜ੍ਹ, ਮਨਜੀਤ ਕੌਰ ਕਿਰਤੋਵਾਲ, ਨਰਿੰਦਰ ਕੌਰ ਪਰਿੰਗੜੀ, ਅਮਨਦੀਪ ਕੌਰ ਮੱਖੀਕਲਾਂ, ਜਸਬੀਰ ਕੌਰ ਬਾਗੜੀਆਂ, ਦਵਿੰਦਰ ਕੌਰ ਨਾਰੰਗਾਬਾਦ, ਪਰਮਜੀਤ ਕੌਰ, ਰਮਨਜੀਤ ਕੌਰ ਚੁਤਾਲਾ, ਕੁਲਵੰਤ ਕੌਰ ਮੁਗਲਚੱਕ, ਮਨਜੀਤ ਕੌਰ ਗੋਹਲਵੜ੍ਹ ਅਤੇ ਪਸਸਫ ਦੇ ਪ੍ਰਧਾਨ ਕਾਰਜ ਸਿੰਘ ਕੈਰੋਂ, ਦਵਿੰਦਰ ਸੋਹਲ ਆਦਿ ਆਗੂ ਹਾਜਰ ਸਨ।