ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ 3 ਮਾਰਚ ਨੂੰ ਦੇਵੇਗਾ ਡੀਸੀ ਨੂੰ ਮੰਗ ਪੱਤਰ
ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ ਕੰਮ ਕਰ ਰਹੀਆਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਦਾ ਬਹੁਤ ਲੰਬੇ ਸਮੇਂ ਤੋਂ ਬਿਨਾਂ ਤਨਖ਼ਾਹ ਸ਼ੋਸ਼ਣ ਕੀਤਾ ਜਾ ਰਿਹਾ ਹੈ।
Publish Date: Sat, 28 Feb 2026 04:15 PM (IST)
Updated Date: Sun, 01 Mar 2026 03:59 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਪੱਟੀ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਚੈਅਰਮੈਨ ਸੁਖਵਿੰਦਰ ਕੌਰ ਸੁੱਖੀ ਮਾਨਸਾ ਅਤੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਕੌਰ ਹਰੀਕੇ, ਰਾਣੋਂ ਖੇੜੀ ਗਿੱਲਾਂ ਕਨਵੀਨਰ, ਹਰਿੰਦਰ ਕੌਰ ਸ਼ਤਰਾਣਾ ਕਨਵੀਨਰ, ਸੰਤੋਸ਼ ਕੁਮਾਰੀ ਫਾਜ਼ਿਲਕਾ ਕਨਵੀਨਰ ਆਨਲਾਈਨ ਅਹਿਮ ਮੀਟਿੰਗ ਹੋਈ। ਮੀਟਿੰਗ ’ਚ ਕਨਵੀਨਰਾਂ ਵੱਲੋਂ ਆਪਣੇ ਬਿਆਨ ’ਚ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ ਕੰਮ ਕਰ ਰਹੀਆਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਦਾ ਬਹੁਤ ਲੰਬੇ ਸਮੇਂ ਤੋਂ ਬਿਨਾਂ ਤਨਖ਼ਾਹ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਮੰਗਾਂ ਮੁਸ਼ਕਿਲਾਂ ਦੇ ਹੱਲ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਹਰ ਕੋਸ਼ਿਸ਼ ਰਾਹੀਂ ਮੰਗ ਪੱਤਰ ਸੌਂਪੇ ਗਏ, ਪ੍ਰੰਤੂ ਕੋਈ ਠੋਸ ਹੱਲ ਨਹੀਂ ਹੋਇਆ। ਇਸ ਰੋਸ ਵਜੋਂ ਆਗੂਆਂ ਨੇ ਫੈਸਲਾ ਲਿਆ ਕਿ ਪੰਜਾਬ ਭਰ ’ਚ ਸਮੂਹ ਆਸ਼ਾ ਵਰਕਰਾਂ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ 3 ਮਾਰਚ ਨੂੰ ਸੂਬੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਆਪਣੇ ਮੰਗ ਪੱਤਰ ਸੌਂਪਣਗੇ।
ਪੰਜਾਬ ਸਰਕਾਰ ਵੱਲੋਂ ਜੋ 8 ਤੋਂ 11 ਮਾਰਚ ਤੱਕ ਚੱਲਣ ਵਾਲੇ ਲਾਸਟ ਬਜਟ ਸੈਸ਼ਨ ਦੌਰਾਨ ਜੇਕਰ ਵਰਕਰਾਂ ਦੀਆਂ ਇਹ ਅਹਿਮ ਮੰਗਾਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਨੂੰ ਉਜਰਤ ਅਤੇ ਕਾਨੂੰਨ ਅਨੁਸਾਰ ਰੈਗੂਲਰ ਕਰਦਿਆਂ 26 ਹਜ਼ਾਰ ਰੁਪਏ ਲਾਗੂ ਕੀਤਾ ਜਾਵੇ, ਸੇਵਾ ਮੁਕਤ ਸਾਥੀ ਨੂੰ ਸਿਹਤ ਵਿਭਾਗ ’ਚ ਫ੍ਰੀ ਕੰਮ ਲੈ ਕੇ ਖਾਲੀ ਹੱਥ ਘਰ ਨਾ ਤੋਰਿਆ ਜਾਵੇ, ਹਰਿਆਣਾ ਦੀ ਤਰਜ ’ਤੇ ਸਹਾਇਤਾ ਫੰਡ 5 ਲੱਖ ਦਿੱਤਾ ਜਾਵੇ ਅਤੇ ਡਿਊਟੀ ਦੌਰਾਨ ਮਿਲਣ ਵਾਲੇ ਫਿਕਸ ਭੱਤੇ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ਵਿਚ ਦਿੱਤਾ ਜਾਵੇ, ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਕੀਤਾ ਵਾਅਦਾ ਅਨਰੇਰੀਅਨ ਫੰਡ ’ਚੋਂ ਮਿਲਣ ਵਾਲਾ ਫਿਕਸ ਭੱਤੇ 2500 ਰੁਪਏ ਨੂੰ ਤੁਰੰਤ 10 ਹਜ਼ਾਰ ਰੁਪਏ ਕੀਤਾ ਜਾਵੇ, ਫੈਸੀਲਿਟੇਟਰਜ਼ ਦੇ ਟੂਰ ਮਨੀ ਨੂੰ ਦੁੱਗਣਾ ਕੀਤਾ ਜਾਵੇ।
ਜੇਕਰ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਜਥੇਬੰਦੀ ਵਲੋਂ ਉਲੀਕੀਆਂ ਤਰੀਕਾ ਅਨੁਸਾਰ ਸੈਸ਼ਨ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਵੀਰਪਾਲ ਕੌਰ ਸੈਕਟਰੀ, ਅਮਨਦੀਪ ਕੌਰ ਬਲਾਕ ਪ੍ਰਧਾਨ, ਸਰਬਜੀਤ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ, ਸੋਮਾ ਚੂਸਲੇਵੜ, ਰਾਜਵਿੰਦਰ ਕੌਰ ਨਵੀਪੁਰ, ਸੀਮਾ ਸੋਹਲ, ਪਰਮਜੀਤ ਕੌਰ ਮੀਆਂਵਿੰਡ, ਗੁਰਵੰਤ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ, ਊਸ਼ਾ ਰਾਣੀ, ਪਰਮਿੰਦਰ ਕੌਰ, ਮਨਜੀਤ ਕੌਰ ਕਿਰਤੋਵਾਲ ਆਦਿ ਹਾਜਰ ਸਨ।
ਕੈਪਸ਼ਨ : ਮੀਟਿੰਗ ਦੌਰਾਨ ਜਾਣਕਾਰੀ ਦਿੰਦੀਆਂ ਹੋਈਆਂ ਆਸ਼ਾ ਫੇਸੀਲਿਟੇਟਰਜ਼।