ਆਸ਼ਾ ਵਰਕਰਜ਼ ਫੈਸੀਲਿਟਟੇਰਜ਼ ਸਾਂਝੇ ਮੋਰਚਾ ਅੱਜ ਦੇਵੇਗਾ ਮੰਤਰੀ ਭੁੱਲਰ ਦੀ ਰਿਹਾਇਸ਼ ਅੱਗੇ ਧਰਨਾ
ਪੰਜਾਬ ਭਰ ’ਚ ਸਮੂਹ ਆਸ਼ਾ ਵਰਕਰਾਂ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ 3 ਮਾਰਚ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਆਪਣੇ ਮੰਗ ਪੱਤਰ ਸੌਂਪੇ ਗਏ।
Publish Date: Tue, 03 Mar 2026 05:03 PM (IST)
Updated Date: Wed, 04 Mar 2026 04:03 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਪੱਟੀ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚੇ ਵੱਲੋਂ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਪੱਟੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਚੈਅਰਮੈਂਨ ਸੁਖਵਿੰਦਰ ਕੌਰ ਸੁੱਖੀ ਮਾਨਸਾ ਤੇ ਜ਼ਿਲ੍ਹਾ ਤਰਨਤਾਰਨ ਦੀ ਪ੍ਰਧਾਨ ਮਨਜਿੰਦਰ ਕੌਰ ਹਰੀਕੇ, ਰਾਣੋਂ ਖੇੜੀ ਗਿੱਲਾਂ ਕਨਵੀਨਰ, ਹਰਿੰਦਰ ਕੌਰ ਸ਼ਤਰਾਣਾ ਕਨਵੀਨਰ, ਸੰਤੋਸ਼ ਕੁਮਾਰੀ ਫਾਜ਼ਿਲਕਾ ਕਨਵੀਨਰ ਆਨਲਾਈਨ ਅਹਿਮ ਮੀਟਿੰਗ ਹੋਈ। ਮੀਟਿੰਗ ’ਚ ਕਨਵੀਨਰਾਂ ਵੱਲੋਂ ਆਪਣੇ ਬਿਆਨ ’ਚ ਦੱਸਿਆ ਗਿਆ ਕਿ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ ਕੰਮ ਕਰ ਰਹੀਆਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਦਾ ਬਹੁਤ ਲੰਬੇ ਸਮੇਂ ਤੋਂ ਬਿਨ੍ਹਾਂ ਤਨਖ਼ਾਹ ਸ਼ੋਸ਼ਣ ਕੀਤਾ ਜਾ ਰਿਹਾ ਹੈ। ਮੰਗਾਂ ਮੁਸ਼ਕਿਲਾਂ ਦੇ ਹੱਲ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਹਰ ਕੋਸ਼ਿਸ਼ ਰਾਹੀ ਮੰਗ ਪੱਤਰ ਸੌਂਪੇ ਗਏ, ਪ੍ਰੰਤੂ ਕੋਈ ਠੋਸ ਹੱਲ ਨਹੀਂ ਹੋਇਆ। ਇਸ ਰੋਸ ਵਜੋਂ ਆਗੂਆਂ ਨੇ ਫੈਸਲਾ ਲਿਆ ਕਿ ਪੰਜਾਬ ਭਰ ’ਚ ਸਮੂਹ ਆਸ਼ਾ ਵਰਕਰਾਂ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ 3 ਮਾਰਚ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਆਪਣੇ ਮੰਗ ਪੱਤਰ ਸੌਂਪੇ ਗਏ। 4 ਮਾਰਚ ਨੂੰ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਰਿਹਾਇਸ਼ ਪੱਟੀ ਵਿਖੇ ਵਿਸ਼ਾਲ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਜੋ 8 ਤੋ 11 ਮਾਰਚ ਤੱਕ ਚੱਲਣ ਵਾਲੇ ਲਾਸਟ ਬਜ਼ਟ ਸੈਸ਼ਨ ਦੌਰਾਨ ਜੇਕਰ ਵਰਕਰਾਂ ਦੀਆ ਇਹ ਅਹਿਮ ਮੰਗਾਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਨੂੰ ਉਜਰਤ ਤੇ ਕਾਨੂੰਨ ਅਨੁਸਾਰ ਰੈਗੂਲਰ ਕਰਦਿਆਂ 26000 ਰੁਪਏ ਲਾਗੂ ਕੀਤਾ ਜਾਵੇ, ਸੇਵਾ ਮੁਕਤ ਸਾਥੀ ਨੂੰ ਸਿਹਤ ਵਿਭਾਗ ’ਚ ਮੁਫ਼ਤ ਕੰਮ ਲੈ ਕੇ ਖਾਲੀ ਹੱਥ ਘਰ ਨਾ ਤੋਰਿਆ ਜਾਵੇ। ਹਰਿਆਣਾ ਦੀ ਤਰਜ ’ਤੇ ਸਹਾਇਤਾ ਫੰਡ 5 ਲੱਖ ਦਿੱਤਾ ਜਾਵੇ ਤੇ ਡਿਉਟੀ ਦੌਰਾਨ ਮਿਲਣ ਵਾਲੇ ਫਿਕਸ ਭੱਤੇ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ’ਚ ਦਿੱਤਾ ਜਾਵੇ, ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਕੀਤਾ ਵਾਅਦਾ ਅਨਰੇਰੀਅਨ ਫੰਡ ਵਿੱਚੋਂ ਮਿਲਣ ਵਾਲਾ ਫਿੱਕਸ ਭੱਤੇ 2500 ਰੁਪਏ ਨੂੰ ਤੁਰੰਤ 10 ਹਜ਼ਾਰ ਰੁਪਏ ਕੀਤਾ ਜਾਵੇ, ਫੈਸੀਲਿਟੇਟਰਜ਼ ਦੇ ਟੂਰ ਮਨੀ ਨੂੰ ਦੁੱਗਣਾ ਕੀਤਾ ਜਾਵੇ। ਜੇਕਰ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਉਲੀਕੀਆਂ ਤਰੀਕਾਂ ਅਨੁਸਾਰ ਸੈਸ਼ਨ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਵੀਰਪਾਲ ਕੌਰ ਸੈਕਟਰੀ, ਅਮਨਦੀਪ ਕੌਰ ਬਲਾਕ ਪ੍ਰਧਾਨ, ਸਰਬਜੀਤ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਖਜਾਨ, ਸੋਮਾ ਚੂਸਲੇਵੜ, ਰਾਜਵਿੰਦਰ ਕੌਰ ਨਬੀਪੁਰ, ਸੀਮਾ ਸੋਹਲ, ਪਰਮਜੀਤ ਕੌਰ, ਮੀਆਂ ਵਣ ਤੋਂ ਗੁਰਵੰਤ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ, ਉਸ਼ਾ ਰਾਣੀ, ਪਰਮਿੰਦਰ ਕੌਰ, ਮਨਜੀਤ ਕੌਰ ਕਿਰਤੋਵਾਲ ਆਦਿ ਹਾਜ਼ਰ ਸਨ।