ਪੈਨਸ਼ਨਰਾਂ ਨੇ ਕੀਤੀ ਮਹੀਨਾਵਾਰ ਮੀਟਿੰਗ, ਵਿਚਾਰੇ ਮਸਲੇ
ਮਾਸਟਰ ਸਤਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਬਣਦਾ ਹੱਕ ਸਮੇਂ ’ਤੇ ਦੇਵੇ।
Publish Date: Sun, 11 Jan 2026 05:02 PM (IST)
Updated Date: Mon, 12 Jan 2026 04:06 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੇ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਅਜੀਤ ਸਿੰਘ ਢੋਟੀਆਂ ਦੀ ਪ੍ਰਧਾਨਗੀ ਵਿਚ ਬੱਸ ਅੱਡਾ ਤਾਰਨਤਰਨ ਵਿਖੇ ਹੋਈ। ਜਿਸ ਦੀ ਕਾਰਵਾਈ ਜੱਸਾ ਸਿੰਘ ਕੱਦਗਿੱਲ ਨੇ ਬਾਖੂਬੀ ਨਿਭਾਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਮਾਸਟਰ ਸਤਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਬਣਦਾ ਹੱਕ ਸਮੇਂ ’ਤੇ ਦੇਵੇ। ਪੰਜਾਬ ਸਰਕਾਰ ਨੇ ਪੂਰੇ ਚਾਰ ਸਾਲਾਂ ਵਿਚ ਸਿਰਫ਼ ਇਕ ਡੀਏ ਦੀ ਕਿਸ਼ਤ ਦਿੱਤੀ, ਜਦੋਂਕਿ 16 ਫ਼ੀਸਦੀ ਡੀਏ ਪਿਛੇ ਹੈ। 30 ਦੇ ਕਰੀਬ ਮੀਟਿੰਗਾਂ ਦਾ ਸਮਾਂ ਦੇ ਕੇ ਇਕ ਵੀ ਮੀਟਿੰਗ ਸਰਕਾਰ ਨੇ ਨਹੀਂ ਕੀਤੀ। ਜਿਨ੍ਹੀਆਂ ਆਸਾ ਨਾਲ ਇਸ ਸਰਕਾਰ ਨੂੰ ਵੋਟਾਂ ਪਾਈਆਂ ਸਨ, ਹੁਣ ਤਾਂ ਆਪਣੇ ਆਪ ਨੂੰ ਵੀ ਸ਼ਰਮ ਆ ਰਹੀ ਹੈ। ਮੁਫ਼ਤ 10 ਲੱਖ ਦਾ ਇਲਾਜ ਵੀ ਖੂਹ ਖਾਤੇ ਪੈ ਰਿਹਾ ਹੈ। ਇਹ ਪਿਛਲੀਆਂ ਸਰਕਾਰਾਂ ਦਾ ਖਾਲੀ ਖਜ਼ਾਨੇ ਦਾ ਢੰਡੋਰਾ ਪਿੱਟਦੇ ਸੀ। ਪਰ ਇਨ੍ਹਾਂ ਕੋਲ ਤਾਂ ਖਾਲੀ ਖਜ਼ਾਨੇ ਵੀ ਨਹੀਂ ਹੈ। ਕੋਰਟਾਂ ਦੇ ਫੈਸਲੇ ਵੀ ਰੁਲਦੇ ਫਿਰਦੇ ਹਨ। ਬੁਲਾਰਿਆਂ ’ਚ ਕਾਮਰੇਡ ਤਰਲੋਕ ਸਿੰਘ, ਜੱਸਾ ਸਿੰਘ ਕੱਦਗਿੱਲ, ਮਾਸਟਰ ਸਤਵਿੰਦਰ ਸਿੰਘ, ਗੁਰਮੇਜ਼ ਸਿੰਘ, ਰਾਮਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਅਖੀਰ ਵਿਚ ਅਮ੍ਰਿਤਸਰ ਤੋਂ ਆਏ ਵਿਸ਼ੇਸ਼ ਲੀਡਰ ਜੋਗਿੰਦਰ ਸਿੰਘ ਨੇ ਖੁੱਲ੍ਹ ਕੇ ਅੱਜ ਦੇ ਹਾਲਾਤ ਬਾਰੇ ਦੱਸਿਆ। ਪ੍ਰਧਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੱਖਾ ਸਿੰਘ, ਕੁਲਵੰਤ ਸਿੰਘ, ਬਲਕਾਰ ਸਿੰਘ, ਦਿਲਬਾਗ ਸਿੰਘ, ਮੰਗਲ ਸਿੰਘ, ਨਿਰਮਲ ਸਿੰਘ ਆਦਿ ਵੀ ਮੌਜੂਦ ਸਨ।