ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ’ਚ ਅਨੰਤਬੀਰ ਨੇ ਲਿਆ ਗੋਲਡ ਮੈਡਲ
ਅਨੰਤਬੀਰ ਸਿੰਘ ਨੇ ਸ੍ਰੀ ਗੁਰੂ ਸਾਹਿਬ ਵੱਲੋਂ ਬਖ੍ਖ਼ਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ ਤੇ ਉਹ ਪੂਰੀ ਰੁਚੀ ਨਾਲ ਪੜ੍ਹਾਈ ਤੇ ਖੇਡਾਂ ’ਚ ਹਿੱਸਾ ਲੈਂਦਾ ਹੈ।
Publish Date: Wed, 01 Apr 2026 06:50 PM (IST)
Updated Date: Thu, 02 Apr 2026 04:08 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਜੰਮੂ-ਕਸ਼ਮੀਰ ਵਿਖੇ ਹੋਈ ਨਾਰਥ ਇੰਡੀਆ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ’ਚ ਤਰਨਤਾਰਨ ਦੇ ਗੁਰਸਿੱਖ ਅਨੰਤਬੀਰ ਸਿੰਘ ਨੇ ਗੋਡਲ ਮੈਡਲ ਹਾਸਿਲ ਕਰ ਕੇ ਤਰਨਤਾਰਨ ਜ਼ਿਲ੍ਹੇ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਂ ਦੇਸ਼ ਭਰ ’ਚ ਰੌਸ਼ਨ ਕੀਤਾ ਹੈ। ਅੰਮ੍ਰਿਤਧਾਰੀ ਇਸ ਨੌਜਵਾਨ ਅਨੰਤਬੀਰ ਸਿੰਘ ਨੇ ਇਹ ਮੈਡਲ 93 ਕਿੱਲੋ ਭਾਰ ਵਰਗ ’ਚ ਚੈਂਪੀਅਨਸ਼ਿਪ ’ਚ ਹਿੱਸਾ ਲੈਂਦਿਆਂ ਹਾਸਿਲ ਕੀਤਾ। ਉਕਤ ਖਿਡਾਰੀ ਦੇ ਪਿਤਾ ਸਵਿੰਦਰ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਕਰਮਚਾਰੀ ਹਨ, ਨੇ ਦੱਸਿਆ ਕਿ ਅਨੰਤਬੀਰ ਸਿੰਘ ਇਸ ਤੋਂ ਪਹਿਲਾਂ ਜ਼ਿਲ੍ਹਾ, ਸਟੇਟ ਤੇ ਨੈਸ਼ਨਲ ਪੱਧਰ ’ਤੇ ਖੇਡ ਕੇ ਅਨੇਕਾਂ ਮੈਡਲ ਹਾਸਲ ਕਰ ਚੁੱਕਾ ਹੈ। ਉਨ੍ਹਾਂ ਨੇ ਅਨੰਤਬੀਰ ਸਿੰਘ ਦੇ ਗੋਲਡ ਮੈਡਲ ਜਿੱਤਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਅਦਾ ਕੀਤਾ। ਸਵਿੰਦਰ ਸਿੰਘ ਨੇ ਕਿਹਾ ਕਿ ਬਚਪਨ ਤੋਂ ਹੀ ਖੇਡਾਂ ’ਚ ਰੁਚੀ ਰੱਖਣ ਵਾਲੇ ਅਨੰਤਬੀਰ ਸਿੰਘ ਨੇ ਸ੍ਰੀ ਗੁਰੂ ਸਾਹਿਬ ਵੱਲੋਂ ਬਖ੍ਖ਼ਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ ਤੇ ਉਹ ਪੂਰੀ ਰੁਚੀ ਨਾਲ ਪੜ੍ਹਾਈ ਤੇ ਖੇਡਾਂ ’ਚ ਹਿੱਸਾ ਲੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਨੂੰ ਅਨੰਤਬੀਰ ਸਿੰਘ ’ਤੇ ਪੂਰਾ ਮਾਣ ਹੈ, ਕਿਉਂਕਿ ਉਹ ਆਪਣੇ ਸ਼ਹਿਰ ਤੇ ਜ਼ਿਲ੍ਹੇ ਤਰਨਤਾਰਨ ਦਾ ਨਾਂ ਦੇਸ਼ ਭਰ ’ਚ ਰੌਸ਼ਨ ਕਰ ਰਿਹਾ ਹੈ।