ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕਾਂ ਨੂੰ ਸਮਰਪਿਤ ਨੇਤਾ : ਰਿਤਿਕ ਅਰੋੜਾ
ਅਰੋੜਾ ਨੇ ਕਿਹਾ ਕਿ ਲੁਧਿਆਣਾ ਦੇ ਐੱਮਪੀ ਰਾਜਾ ਵੜਿੰਗ ਨੇ ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਪਾਰਟੀ ਨੂੰ ਨਵੀਂ ਗਤੀ ਦਿੱਤੀ ਹੈ
Publish Date: Wed, 18 Mar 2026 04:13 PM (IST)
Updated Date: Thu, 19 Mar 2026 04:01 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਗਤੀਸ਼ੀਲ ਨੇਤਾ ਹੀ ਨਹੀਂ ਬਲਕਿ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿਣ ਵਾਲੇ ਲੀਡਰ ਤੇ ਨੌਜਵਾਨਾਂ ਦੇ ਰੋਲ ਮਾਡਲ ਵੀ ਹਨ। ਇਹ ਪ੍ਰਗਟਾਵਾ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਰਿਤਿਕ ਅਰੋੜਾ ਨੇ ਰਾਜਾ ਵੜਿੰਗ ਨਾਲ ਸੰਸਦ ਭਵਨ ਦਿੱਲੀ ਵਿਖੇ ਕੀਤੀ ਮੁਲਾਕਾਤ ਤੋਂ ਬਾਅਦ ਕੀਤਾ ਹੈ।
ਅਰੋੜਾ ਨੇ ਕਿਹਾ ਕਿ ਲੁਧਿਆਣਾ ਦੇ ਐੱਮਪੀ ਰਾਜਾ ਵੜਿੰਗ ਨੇ ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਪਾਰਟੀ ਨੂੰ ਨਵੀਂ ਗਤੀ ਦਿੱਤੀ ਹੈ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਸੂਬੇ ਭਰ ਦੇ ਹਰ ਹਲਕੇ ’ਚ ਮਜ਼ਬੂਤੀ ਵੱਲ ਵਧੀ ਹੈ। ਉਨ੍ਹਾਂ ਦੀ ਗਤੀਸ਼ੀਲ ਅਗਵਾਈ ਤੇ ਲੋਕਾਂ ਨੂੰ ਸਮਰਪਣ ਰਹਿਣ ਦੀ ਭਾਵਨਾ ਅੱਜ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ। ਉਨ੍ਹਾਂ ਦ੍ਰਿਸ਼ਟੀਕੋਣ ਤੋਂ ਸੇਧ ਲੈ ਕੇ ਯੂਥ ਵਿੰਗ ਅੱਗੇ ਵਧ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਗਤੀਸ਼ੀਲ ਤੇ ਸਮਰਪਿਤ ਨੇਤਾ ਦੇ ਨਾਲ ਖੜ੍ਹੇ ਹੋਣ ਦਾ ਜੋ ਮਾਣ ਮਹਿਸੂਸ ਹੁੰਦਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ, ਨਿਮਰਤਾ ਤੇ ਵਚਨਬੱਧਤਾ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਇਮਾਨਦਾਰੀ, ਹਿੰਮਤ ਤੇ ਉਦੇਸ਼ ਨਾਲ ਲੋਕਾਂ ਦੀ ਆਵਾਜ਼ ਨੂੰ ਅੱਗੇ ਵਧਾਉਣਾ ਉਨ੍ਹਾਂ ਦੇ ਸੁਭਾਅ ’ਚ ਸ਼ਾਮਲ ਹੈ।
ਵੜਿੰਗ ਅਜਿਹੇ ਲੀਡਰ ਹਨ, ਜੋ ਨਿਡਰਤਾ ਨਾਲ ਸੱਤਾ ਪੱਖ ਦੇ ਗ਼ਲਤ ਫ਼ੈਸਲਿਆਂ ਵਿਰੁੱਧ ਆਵਾਜ਼ ਉਠਾਉਣ ਦੇ ਨਾਲ ਆਪਣੀ ਪਾਰਟੀ ਦਾ ਏਜੰਡਾ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਅੱਗੇ ਰੱਖਣ ਦਾ ਹੁਨਰ ਰੱਖਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਕੰਮ ਕਰਨਾ ਚੰਗਾ ਤਜੁਰਬਾ ਹੀ ਨਹੀਂ, ਬਲਕਿ ਕੁਝ ਸਿੱਖਣ ਦਾ ਮੌਕਾ ਵੀ ਦਿੰਦਾ ਹੈ।