ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਨੇ ਡੀਸੀ ਦਫ਼ਤਰ ਅੱਗੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
ਸ਼ਹੀਦ-ਏੇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ ਤੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ।
Publish Date: Mon, 23 Mar 2026 08:04 PM (IST)
Updated Date: Tue, 24 Mar 2026 04:08 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਏਟਕ ਜ਼ਿਲ੍ਹਾ ਤਰਨਤਾਰਨ ਦੇ ਆਗੂ ਸੀਮਾ ਸੋਹਲ, ਰਾਜਵਿੰਦਰ ਕੌਰ ਚਾਹਲ, ਮਨਦੀਪ ਕੌਰ ਝਬਾਲ, ਮਨਜੀਤ ਕੌਰ ਗੋਹਲਵੜ, ਸੰਦੀਪ ਕੌਰ ਤਰਨਤਾਰਨ ਦੀ ਅਗਵਾਈ ’ਚ ਡੀਸੀ ਦਫ਼ਤਰ ਤਰਨਤਾਰਨ ਅੱਗੇ ਇਕੱਤਰਤਾ ਕਰ ਕੇ ਸ਼ਹੀਦ-ਏੇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ ਤੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਸ਼ਾ ਵਰਕਰਜ਼ ਆਗੂਆਂ ਕਿਹਾ ਕਿ ਬੀਤੇ ਦਿਨ ਜਲਾਲਾਬਾਦ ਫ਼ਿਰੋਜ਼ਪੁਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਾਂਤਮਈ ਢੰਗ ਨਾਲ ਸੂਬਾ ਆਗੂ ਦੁਰਗੋ ਬਾਈ ਦੀ ਅਗਵਾਈ ’ਚ ਮੰਗ ਪੱਤਰ ਦੇਣ ਗਈਆਂ ਆਸ਼ਾ ਵਰਕਰਾਂ ਨੂੰ ਪੁਲਿਸ ਵੱਲੋਂ ਧੱਕੇ ਨਾਲ ਜਲਾਲਾਬਾਦ ਥਾਣੇ ਡੱਕ ਦਿੱਤਾ ਗਿਆ। ਜਿੱਥੇ ਰੋਸ ਵਜੋਂ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਤੇ ਪੰਜਾਬ ’ਚੋਂ ਹੋਰ ਆਗੂ ਪਹੁੰਚੇ ਅਤੇ ਰਾਤ 1 ਵਜੇ ਪੁਲਿਸ ਵੱਲੋਂ ਛੱਡਿਆ ਗਿਆ। ਪੰਜਾਬ ਸਰਕਾਰ ਦੇ ਇਸ ਵਰਤਾਰੇ ਦੀ ਪੰਜਾਬ ਸੂਬਾਰਡੀਨੇਟ ਸਰਸਵਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨ ਸਕੱਤਰ ਸਰਿੰਦਰ ਪੁਆਰੀ, ਪ੍ਰੇਮ ਚਾਵਲਾ, ਕਾਰਜ ਸਿੰਘ ਕੈਰੋ, ਅੰਮ੍ਰਿਤਪਾਲ ਬਾਕੀਪੁਰ ਨੇ ਕਰੜੇ ਸ਼ਬਦਾਂ ’ਚ ਨ੍ਹਿੰਦਾ ਕਰਦੇ ਹੋਏ ਆਸ਼ਾ ਵਰਕਰ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕੰਮਾਂ ਦਾ ਬਾਈਕਾਟ ਅੱਗੇ ਵਧਾਇਆ ਜਾਵੇਗਾ, ਜੋ ਪਹਿਲਾਂ 16 ਮਾਰਚ ਤੋਂ 28 ਮਾਰਚ ਤੱਕ ਚੱਲ ਰਿਹਾ ਹੈ। ਇਸੇ ਕੜੀ ਤਹਿਤ ਡੀਸੀ ਦਫ਼ਤਰ ਤਰਨਤਾਰਨ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਵਿੰਦਰ ਕੌਰ ਝਬਾਲ, ਕੁਲਵੰਤ ਕੌਰ ਵੇਂਈਪੂੰਈ, ਬਲਜੀਤ ਕੌਰ ਖਡੂਰ ਸਾਹਿਬ, ਜਸਬੀਰ ਕੌਰ ਗੋਇੰਦਵਾਲ, ਮਨਪ੍ਰੀਤ ਕੌਰ ਦੀਨਵਾਲ, ਰੂਪਵਿੰਦਰ ਕੌਰ ਤਰਨਤਾਰਨ, ਪੂਨਮ ਤਰਨਤਾਰਨ, ਕੰਵਲ ਤਰਨਤਾਰਨ, ਪੱਲਵੀ, ਜਸਬੀਰ ਕੌਰ ਡਾਲੇਕੇ, ਗੁਰਪ੍ਰੀਤ ਕੌਰ ਵਾਂ, ਪ੍ਰਸਿੰਨ ਕੌਰ ਮੰਨਣ, ਅਮਰਜੀਤ ਕੌਰ ਮੰਨਣ, ਸਰਬਜੀਤ ਕੌਰ ਗੋਹਲਵੜ, ਰਵਿੰਦਰ ਸ਼ੇਖ, ਦਵਿੰਦਰ ਕੌਰ ਨੌਰੰਗਾਬਾਦ, ਦਲਜੀਤ ਕੌਰ ਜੀਓਬਾਲਾ, ਰਵਿੰਦਰ ਕੌਰ ਮੀਆਂਵਿੰਡ ਪਸਸਫ਼ ਦੇ ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਕੈਰੋਂ, ਅੰਮ੍ਰਿਤਪਾਲ ਬਾਕੀਪੁਰ ਆਦਿ ਆਗੂ ਹਾਜ਼ਰ ਸਨ।