ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪੱਟੀ ’ਚ ਕਿਸਾਨ ਗੋਸ਼ਟੀ ਕਰਵਾਈ
ਕੈਂਪ ਦੌਰਾਨ ਗੁਰਬਰਿੰਦਰ ਸਿੰਘ ਏਡੀਓ, ਮਨਮੋਹਨ ਸਿੰਘ ਏਈਓ, ਦਇਆਪ੍ਰੀਤ ਸਿੰਘ ਏਈਓ, ਰਜਿੰਦਰ ਕੁਮਾਰ ਏਈਓ, ਪਰਮਿੰਦਰ ਕੌਰ ਏਡੀਓ ਨੇ ਆਏ ਕਿਸਾਨਾਂ ਨੂੰ ਮਹਿਕਮੇ ਵੱਲੋਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ
Publish Date: Wed, 21 Jan 2026 04:12 PM (IST)
Updated Date: Thu, 22 Jan 2026 04:01 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਮੁੱਖ ਖੇਤੀਬਾੜੀ ਅਫ਼ਸਰ ਤਰਨਤਰਨ ਡਾ.ਤੇਜਬੀਰ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਤਹਿਤ ਬਲਾਕ ਪੱਟੀ ਵਿਖੇ ਕਿਸਾਨ ਗੋਸ਼ਟੀ ਕਰਵਾਈ ਗਈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਲਈ ਦਿੱਤੀ ਜਾ ਰਹੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ ਤੇ ਖੇਤੀ ਸਹਾਇਕ ਧੰਦੇ ਅਪਨਾਉਣ ਨਾਲ ਰੋਜ਼ਮਰਾ ਦੀਆਂ ਘਰੇਲੂ ਲੋੜਾਂ ਦੀ ਪੂਰਤੀ ਆਸਾਨੀ ਨਾਲ ਹੋ ਸਕਦੀ ਹੈ ਤੇ ਨਾਲ ਹੀ ਇਸ ਤਰ੍ਹਾਂ ਘਰ ਖੇਤ ’ਚ ਪੈਦਾ ਕੀਤੀ ਉਪਜ ਨਾਲ ਸਰੀਰਿਕ ਤੌਰ ’ਤੇ ਤੰਦਰੁਸਤੀ ਤੇ ਆਰਥਿਕ ਤੌਰ ’ਤੇ ਖੁਸ਼ਹਾਲੀ ਵੀ ਸੰਭਵ ਹੈ। ਇਸ ਦੌਰਾਨ ਡਾ. ਹਰਮਨਦੀਪ ਕੌਰ ਏਡੀਓ ਨੇ ਮਿੱਟੀ ਪਰਖ ਦੀ ਮਹੱਤਤਾ, ਨਮੂਨੇ ਤੇ ਮਹਿਕਮੇ ਦੁਆਰਾ ਸਬਸਿਡੀ ਦੇ ਦਿੱਤੀ ਜਾ ਰਹੀ ਜਿਪਸਮ ਬਾਰੇ ਜਾਣਕਾਰੀ ਦਿੱਤੀ। ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਤੋਂ ਡਾ ਪਰਮਿੰਦਰ ਕੌਰ ਨੇ ਕਣਕ ਦੀ ਫ਼ਸਲ ਦੇ ਸੰਭਾਵਿਤ ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਬਚਾਅ ਲਈ ਤਕਨੀਕੀ ਨੁਕਤੇ ਸਾਂਝੇ ਕੀਤੇ। ਡਾ. ਸਵਰੀਤ ਖਹਿਰਾ ਨੇ ਨਵੇਂ ਫ਼ਲਦਾਰ ਬੂਟੇ ਲਾਉਣ ਤੇ ਪੁਰਾਣੇ ਬੂਟਿਆਂ ਦੀ ਸੰਭਾਲ ਤੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਪਰਮਿੰਦਰ ਸਿੰਘ ਸੰਧੂ ਨੇ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਤੇ ਮੱਕੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਕਣਕ ਦੀ ਗੋਭ ਵੇਲੇ 13-0-45 ਦੀ ਸਪਰੇਅ ਕਰਨਾ ਲਾਹੇਵੰਦ ਰਹਿੰਦਾ ਹੈ। ਕੈਂਪ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਬੀਟੀਐੱਮ ਨੇ ਬਾਖੂਬੀ ਨਿਭਾਈ। ਕੈਂਪ ਦੌਰਾਨ ਗੁਰਬਰਿੰਦਰ ਸਿੰਘ ਏਡੀਓ, ਮਨਮੋਹਨ ਸਿੰਘ ਏਈਓ, ਦਇਆਪ੍ਰੀਤ ਸਿੰਘ ਏਈਓ, ਰਜਿੰਦਰ ਕੁਮਾਰ ਏਈਓ, ਪਰਮਿੰਦਰ ਕੌਰ ਏਡੀਓ ਨੇ ਆਏ ਕਿਸਾਨਾਂ ਨੂੰ ਮਹਿਕਮੇ ਵੱਲੋਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੂਝਵਾਨ ਕਿਸਾਨ ਗੁਰਬਚਨ ਸਿੰਘ ਬੁਰਜ, ਦੇਵਾ ਸਿੰਘ, ਜਰਨੈਲ ਸਿੰਘ ਸਭਰਾ, ਠੇਕੇਦਾਰ ਸਤਨਾਮ ਸਿੰਘ ਅਤੇ ਜਪਨਜੀਤ ਸਿੰਘ ਨੇ ਕੁਦਰਤ ਪੱਖੀ ਕੀਤੇ ਜਾ ਰਹੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਦੌਰਾਨ ਗੁਰਸਿਮਰਨ ਸਿੰਘ, ਨਿਸ਼ਾਨ ਸਿੰਘ ਖੇਤੀ ਉਪ-ਨਿਰੀਖਕ, ਬਾਜਾ ਸਿੰਘ ਖੇਤੀ ਉਪ ਨਿਰੀਖਕ, ਦਿਲਬਾਗ ਸਿੰਘ ਫੀਲਡ ਵਰਕਰ, ਗੁਰਲਾਲ ਸਿੰਘ, ਫ਼ਤਿਹ ਸਿੰਘ, ਬਲਜੀਤ ਕੌਰ, ਗੁਰਦੇਵ ਸਿੰਘ ਏਟੀਐੱਮ ਮਾਣਕਪੁਰਾ, ਗੁਰਦੇਵ ਸਿੰਘ ਏਟੀਐੱਮ ਸਰਹਾਲੀ, ਸੋਨਬੀਰ ਸਿੰਘ ਸਰਪੰਚ, ਮਲਕੀਤ ਸਿੰਘ ਅਕਬਰਪੁਰਾ, ਸੁਖਬੀਰ ਸਿੰਘ ਭੱਗੂਪੁਰ, ਸੁਖਵਿੰਦਰ ਸਿੰਘ ਕਿਰਤੋਵਾਲ, ਦਿਲਬਾਗ ਸਿੰਘ, ਸੁਖਬੀਰ ਸਿੰਘ, ਟਹਿਲ ਸਿੰਘ ਗੁਰਇਕਬਾਲ ਸਿੰਘ, ਮਹਿਕਪਾਲ ਸਿੰਘ, ਨੰਬਰਦਾਰ ਅਮਰਜੀਤ ਸਿੰਘ ਤੇ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।