ਪਾਵਰਕਾਮ ਡਵੀਜ਼ਨ ਤੇ ਸਬ-ਡਵੀਜ਼ਨ ਨੇ ਜਾਰੀ ਕੀਤਾ ਨਵੇਂ ਸਾਲ ਦਾ ਕੈਲੰਡਰ
ਪਾਵਰਕਾਮ ਡਵੀਜ਼ਨ ਤੇ ਸਬ ਡਿਵੀਜ਼ਨ ਨੇ ਜਾਰੀ ਕੀਤਾ ਨਵੇਂ ਸਾਲ ਦਾ ਕੈਲੰਡਰ
Publish Date: Thu, 08 Jan 2026 06:21 PM (IST)
Updated Date: Fri, 09 Jan 2026 04:09 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੂਬਾ ਵਰਕਿੰਗ ਕਮੇਟੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਯੂਨੀਅਨ ਵਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਤਰਨਤਾਰਨ ਸਬ-ਡਵੀਜ਼ਨ ਦਫ਼ਤਰ ਵਿਖੇ ਕਰਵਾਈ ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਗੁਰਭੇਜ ਸਿੰਘ ਢਿੱਲੋਂ ਜੇਈ ਵਿਸ਼ੇਸ਼ ਤੌਰ ’ਤੇ ਪਹੁੰਚੇ,ਜਿਨ੍ਹਾਂ ਨੇ ਇਹ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਡੀਏ, ਨਵੀਂ ਭਰਤੀ ਵਾਲੇ ਮੁਲਾਜ਼ਮਾਂ ਨੂੰ ਸਟੇਸ਼ਨ ਨਜ਼ਦੀਕੀ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਦਹੁਰਾਇਆ। ਇਸ ਮੌਕੇ ਰਣਜੀਤ ਸਿੰਘ ਸਿਟੀ ਸਬ-ਡਵੀਜ਼ਨ ਪ੍ਰਧਾਨ, ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਯੂਡੀਸੀ ਡਵੀਜ਼ਨ ਸਕੱਤਰ, ਗੁਰਪਿੰਦਰ ਸਿੰਘ ਰਿੰਕੂ ਪ੍ਰਧਾਨ ਝਬਾਲ, ਬਿਕਰਮ ਸਿੰਘ ਪ੍ਰੈੱਸ ਸਕੱਤਰ ਝਬਾਲ, ਹਰਪ੍ਰੀਤ ਸਿੰਘ ਲਾਈਨਮੈਨ, ਜਸਬੀਰ ਸਿੰਘ ਬੁੱਗਾ ਲਾਈਨਮੈਨ, ਅਵਤਾਰ ਸਿੰਘ ਯੂਡੀਸੀ, ਕੁਲਦੀਪ ਸਿੰਘ ਕੈਸ਼ੀਅਰ, ਮੇਜਰ ਸਿੰਘ ਮੱਲੀਆ, ਜਗਜੀਤ ਸਿੰਘ ਸੁਪਰਡੈਂਟ, ਬਲਜਿੰਦਰ ਸਿੰਘ ਐੱਸਡੀਓ ਸਟੋਰ ਇੰਚਾਰਜ਼ ਆਦਿ ਸਮੂਹ ਸਟਾਫ਼ ਹਾਜ਼ਰ ਸੀ।